ਟਾਇਸਨ ਸਿੱਧੂ ਦੇ ਗੀਤ 'ਨਜ਼ਾਰੇ' ਦਾ ਆਫੀਸ਼ੀਅਲ ਵੀਡੀਓ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan January 23rd 2019 01:23 PM

ਟਾਇਸਨ ਸਿੱਧੂ ਦੇ ਗੀਤ 'ਨਜ਼ਾਰੇ' ਦਾ ਆਫੀਸ਼ੀਅਲ ਵੀਡੀਓ ਹੋਇਆ ਰਿਲੀਜ਼, ਦੇਖੋ ਵੀਡੀਓ : ਟਾਇਸਨ ਸਿੱਧੂ ਦਾ ਗਾਣਾ 'ਨਜ਼ਾਰੇ' ਪਿਛਲੇ ਕਾਫੀ ਸਮੇਂ ਤੋਂ ਸ਼ੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਹ ਗਾਣਾ ਟਾਇਸਨ ਸਿੱਧੂ ਨੇ ਆਪਣੇ ਯੂ ਟਿਊਬ ਚੈਨਲ 'ਤੇ ਸਟੂਡੀਓ 'ਚ ਲਾਈਵ ਖੜਕੇ ਗਾਇਆ ਸੀ। ਜਿਸ ਨੂੰ ਦਰਸ਼ਕਾਂ ਦੇ ਬਹੁਤ ਜ਼ਿਆਦਾ ਪਸੰਦ ਕੀਤਾ। ਅਤੇ ਪ੍ਰਸ਼ੰਸ਼ਕਾਂ ਦੀ ਡਿਮਾਂਡ 'ਸੀ ਕਿ ਨਜ਼ਾਰੇ ਗਾਣੇ ਨੂੰ ਆਫੀਸ਼ੀਅਲ ਵੀਡੀਓ ਸਮੇਤ ਪੂਰਾ ਰਿਲੀਜ਼ ਕੀਤਾ ਜਾਵੇ।

ਤਾਂ ਹੁਣ ਟਾਇਸਨ ਸਿੱਧੂ ਆਪਣੇ ਚਾਹੁਣ ਵਾਲਿਆਂ ਦੀ ਡਿਮਾਂਡ ਲੈ ਕੇ ਆ ਚੁੱਕੇ ਹਨ। ਜੀ ਹਾਂ ਟਾਇਸਨ ਸਿੱਧੂ ਦੇ ਗਾਣੇ ਨਜ਼ਾਰੇ ਦਾ ਫੁੱਲ ਆਫੀਸ਼ੀਅਲ ਵੀਡੀਓ ਲੈ ਕੇ ਆ ਚੁੱਕੇ ਹਨ। ਗਾਣੇ ਦੇ ਬੋਲ ਟਾਇਸਨ ਸਿੱਧੂ ਦੇ ਹੀ ਹਨ। ਦੱਸ ਦਈਏ ਗਾਣੇ ਨੂੰ ਫੇਮਸ ਲਿਰਿਸਿਸਟ ਅਤੇ ਮਿਊਜ਼ਿਕ ਕੰਪੋਜ਼ਰ ਬੰਟੀ ਬੈਂਸ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਨਜ਼ਾਰੇ ਗਾਣੇ ਦਾ ਮਿਊਜ਼ਿਕ ਕਰੂ172 ਵੱਲੋਂ ਦਿੱਤਾ ਗਿਆ ਹੈ।

ਹੋਰ ਵੇਖੋ : ਗੁਲਾਬੀ ਕੁਈਨ ਜੈਸਮੀਨ ਨੇ ਆਪਣੀ ਭੈਣ ਨੂੰ ਪਾਈ ਅਜਿਹੀ ਝਾੜ ਕਿ …ਦੇਖੋ ਵੀਡੀਓ

ਗਾਣੇ ਦਾ ਵੀਡੀਓ ਭਿੰਦਰ ਬੁਰਜ ਦੇ ਨਿਰਦੇਸ਼ਨ 'ਚ ਫਿਲਮਾਇਆ ਗਿਆ ਹੈ। ਨਜ਼ਾਰੇ ਗਾਣੇ ਨੂੰ ਬ੍ਰਾਂਡ ਬੀ ਦੇ ਯੂ ਟਿਊਬ ਚੈੱਨਲ ਤੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਟਾਇਸਨ ਸਿੱਧੂ ਨੇ ਹੋਰ ਵੀ ਕਈ ਗਾਣੇ ਆਪਣੇ ਯੂਟਿਊਬ 'ਤੇ ਗਏ ਹਨ ਜਿਹੜੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੇਰਹਿੰਦੇ ਹਨ। ਉਹਨਾਂ ਦਾ ਇਹ ਨਜ਼ਾਰੇ ਗੀਤ ਨੂੰ ਫਿਰ ਤੋਂ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ।

Related Post