ਬਚਪਨ ’ਚ ਜਨਮ ਅਸ਼ਟਮੀ ’ਤੇ ਭਗਵਾਨ ਕ੍ਰਿਸ਼ਨ ਜੀ ਦਾ ਰੂਪ ਧਾਰਦਾ ਸੀ ਯੋ ਯੋ ਹਨੀ ਸਿੰਘ, ਤਸਵੀਰ ਸਾਂਝੀ ਕਰ ਦਿੱਤਾ ਖ਼ਾਸ ਸੁਨੇਹਾ

By  Rupinder Kaler August 11th 2020 07:46 PM

ਕੋਰੋਨਾ ਮਹਾਮਾਰੀ ਦੇ ਚਲਦੇ ਤਿਉਹਾਰਾਂ ਦੀ ਰੌਣਕ ਵੀ ਦੇਖਣ ਨੂੰ ਮਿਲ ਰਹੀ ਹੈ, ਇਹ ਰੌਣਕ ਬਜ਼ਾਰਾਂ ਵਿੱਚ ਨਹੀਂ ਸੋਸ਼ਲ ਮੀਡੀਆ ’ਤੇ ਦਿਖਾਈ ਦੇ ਰਹੀ ਹੈ । ਭਗਵਾਨ ਕ੍ਰਿਸ਼ਨ ਦੇ ਜਨਮ ਦਿਹਾੜੇ ਨੂੰ ਲੈ ਕੇ ਵੀ ਸੋਸ਼ਲ ਮੀਡੀਆ ਤੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਹਰ ਕੋਈ ਇੱਕ ਦੂਜੇ ਨੂੰ ਜਨਮ ਅਸ਼ਟਮੀ ਦੀਆਂ ਵਧਾਈਆਂ ਦੇ ਰਿਹਾ ਹੈ । ਕੁਝ ਬੱਚੇ ਭਗਵਾਨ ਕ੍ਰਿਸ਼ਨ ਜੀ ਤੇ ਰਾਧਾ ਦੇ ਵੇਸ਼ਭੁਸ਼ਾ ਵਿੱਚ ਦਿਖਾਈ ਦੇ ਰਹੇ ਹਨ ।

https://www.instagram.com/p/CDvv54ABcCt/

ਇਸ ਸਭ ਦੇ ਚੱਲਦੇ ਯੋ ਯੋ ਹਨੀ ਸਿੰਘ ਨੇ ਵੀ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਕ੍ਰਿਸ਼ਨ ਜੀ ਦੀ ਵੇਸ਼ ਭੁਸ਼ਾ ਵਿੱਚ ਨਜ਼ਰ ਆ ਰਹੇ ਹਨ । ਹਨੀ ਸਿੰਘ ਨੇ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਆਪਣੇ ਪ੍ਰਸ਼ੰਸਕਾਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ਹੈ । ਹਨੀ ਸਿੰਘ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਛੇਤੀ ਹੀ ਨਵਾਂ ਗਾਣਾ ‘ਬਿਲੋ ਤੂੰ ਅੱਗ’ ਲੈ ਕੇ ਆ ਰਹੇ ਹਨ ।

https://www.instagram.com/p/CDrdsx6hgmc/

Related Post