ਇਨ੍ਹਾਂ ਪੰਜਾਬੀ ਕਲਾਕਾਰ ਨੇ ਸੋਸ਼ਲ ਮੀਡਿਆ ਤੋਂ ਖੱਟੀ ਸੀ ਮਸ਼ਹੂਰੀ, ਸੂਚੀ 'ਚ ਇਹ ਨਾਮ ਹਨ ਸ਼ਾਮਿਲ

By  Gourav Kochhar June 30th 2018 09:58 AM

ਪਾਲੀਵੁੱਡ ਇੰਡਸਟਰੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਹੁਣ ਪੰਜਾਬ ਦੇ ਗੀਤਾਂ ਨੂੰ ਬਹੁਤ ਹੀ ਸਰਾਹਿਆ ਜਾਂਦਾ ਹੈ ਅਤੇ ਲੋਕਾਂ ਦੁਆਰਾ ਉਹਨਾਂ ਨੂੰ ਬਹੁਤ ਹੀ ਪਿਆਰ ਮਿਲਦਾ ਹੈ। ਪਾਲੀਵੁੱਡ ਇੰਡਸਟਰੀ ਅੱਜ ਬਹੁਤ ਹੀ ਉੱਚੇ ਮੁਕਾਮ ‘ਤੇ ਪਹੁੰਚ ਗਈ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਪੂਰੀ ਦੁਨੀਆ ਵਿੱਚ ਆਪਣੇ ਸੰਗੀਤ ਲਈ ਜਾਣੀ ਜਾਂਦੀ ਹੈ। ਇਸ ਇੰਡਸਟਰੀ ਨੇ ਸਰੋਤਿਆਂ ਨੂੰ ਬਹੁਤ ਸਾਰੇ ਗਾਇਕ ਅਤੇ ਗੀਤਕਾਰ ਦਿੱਤੇ ਹਨ। ਇਹਨਾਂ ਵਿੱਚੋਂ ਕਿੰਨੇ ਗਾਇਕ ਤਾਂ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਬਣਾ ਚੁੱਕੇ ਹਨ।

babbal rai

ਪੰਜਾਬ ਵਿੱਚ ਸੰਗੀਤ ਇਹਨਾਂ ਮਸ਼ਹੂਰ ਹੈ ਕਿ ਪੰਜਾਬ ਵਿੱਚ ਹਰ ਦੂਜਾ ਨੌਜਵਾਨ ਇਸ ਇੰਡਸਟਰੀ ਵਿੱਚ ਆਪਣਾ ਨਾਮ ਬਨਾਉਣਾ ਚਾਹੁੰਦਾ ਹੈ ਪਰ ਕਈ ਵਾਰ ਉਨ੍ਹਾਂ ਹੋਣਹਾਰ ਗਾਇਕਾਂ ਨੂੰ ਕੋਈ ਚੰਗਾ ਪਲੇਟਫਾਰਮ ਨਹੀਂ ਮਿਲਦਾ ਪਰ ਪੰਜਾਬ ਦੇ ਕੁੱਝ ਗੀਤਕਾਰਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਿਸੇ ਮੌਕੇ ਦੀ ਉਡੀਕ ਨਹੀਂ ਕੀਤੀ।

sajjan adeeb

ਜਾਣਕਾਰੀ ਮੁਤਾਬਿਕ ਅੱਜ World Music Day ‘ਤੇ ਅਸੀਂ ਤੁਹਾਨੂੰ ਉਨ੍ਹਾਂ ਗਾਇਕਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਕਿਸਮਤ ਆਪਣੇ ਹੱਥਾਂ ਨਾਲ ਲਿੱਖੀ ਹੈ ਤੇ ਇਹਨਾਂ ਦੇ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਇਹਨਾਂ ਦੀ ਮਦਦ ਕੀਤੀ ਸੋਸ਼ਲ ਮੀਡੀਆ ਮਤਲਬ ਕਿ ਇੰਟਰਨੈਟ ਨੇ। YouTube ਤੋਂ ਲੈ ਕੇ Facebook ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹਨਾਂ ਗਾਇਕਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਨਿਰਪੱਖ ਮੌਕਾ ਦਿੱਤਾ। ਇਹਨਾਂ ਗਾਇਕਾਂ ਨੇ ਬਿਨਾਂ ਕਿਸੇ ਦੀਆਂ ਮਿੰਨਤਾ ਕੀਤੇ ਸਿਰਫ਼ ਆਪਣੇ ਟੈਲੇਂਟ ਤੇ ਭਰੋਸਾ ਰੱਖਿਆ ਅਤੇ ਇੰਟਰਨੈਟ ਦੇ ਜ਼ਰੀਏ ਉਸ ਹੁਨਰ ਨੂੰ ਲੋਕਾਂ ਤੱਕ ਪਹੁੰਚਾਇਆ ਤਾਂ ਜੋ ਲੋਕ ਉਹਨਾਂ ਦੇ ਹੁਨਰ ਨੂੰ ਪਹਿਚਾਣ ਸਕਣ। ਇਹ ਸੱਚੇ ਮਨ ਨਾਲ ਆਪਣੀ ਕਲਾ ਨੂੰ ਲੋਕਾਂ ਤੱਕ ਲੈ ਕੇ ਗਏ। ਇਹਨਾਂ ਦੀ ਮਿਹਨਤ ਵਿੱਚ ਇੰਨੀ ਸੱਚਾਈ ਸੀ ਕਿ ਸਰੋਤਿਆਂ ਨੇ ਵੀ ਇਹਨਾਂ ਨੂੰ ਖ਼ੂਬ ਪਿਆਰ ਦਿੱਤਾ।

sunanda sharma

ਅੱਜ World Music Day ਦੇ ਮੌਕੇ ਅਸੀਂ ਕਹਿਣਾ ਚਾਹਾਂਗੇ ਕਿ ਇਹ ਗਾਇਕ ਹਰ ਉਸ ਸੁਪਨਾ ਵੇਖਣ ਵਾਲੇ ਲਈ ਇੱਕ ਮਿਸਾਲ ਨੇ ਜੋ ਆਪਣੀ ਕਲਾ ਵਿੱਚ ਭਰੋਸਾ ਰੱਖਦੇ ਹਨ। ਅਪ੍ਰੈਲ 2015 ਵਿੱਚ ਸੁਨੰਦਾ ਸ਼ਰਮਾ ਨਾਮ ਦੀ ਇੱਕ ਕੁੜੀ ਨੇ ਕੁਲਵਿੰਦਰ ਬਿੱਲਾ ਦਾ ਗਾਣਾ ਆਪਣੀ ਆਵਾਜ਼ ਵਿੱਚ ਰਿਕਾਰਡ ਕਰਕੇ YouTube ‘ਤੇ ਪਾ ਦਿੱਤਾ ਸੀ। ਦੇਖਦੇ ਹੀ ਦੇਖਦੇ ਉਹਨਾਂ ਦੀ ਇਹ ਵੀਡੀਓ ਨਾ ਸਿਰਫ਼ YouTube ਪਰ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਵਾਇਰਲ ਹੋ ਗਈ। ਸੁਨੰਦਾ ਦੇ ਇਸ ਵੀਡੀਓ ਵਰਗੀਆਂ ਹੋਰ ਕਈ ਵੀਡੀਓਜ਼ ਨੂੰ ਵੇਖ ਗਾਣੇ ਨਾਲ ਲਾਂਚ ਕੀਤਾ ਗਿਆ। ਅੱਜ ਸੁਨੰਦਾ ਟਾਪ ਪੰਜਾਬੀ ਗਾਇਕਾਂ ਵਿੱਚੋਂ ਗਿਣੀ ਜਾਂਦੀ ਹੈ। ਨਾ ਸਿਰਫ਼ ਉਹ ਪਟਾਕੇ, ਜਾਨੀ ਤੇਰਾ ਨਾਂਅ ਵਰਗੇ ਹਿੱਟ ਗਾਣੇ ਦੇ ਚੁੱਕੀ ਹੈ ਬਲਕਿ ਦਿਲਜੀਤ ਦੁਸਾਂਝ ਦੇ ਨਾਲ ਰੰਗਰੂਟ ਵਿੱਚ ਨਜ਼ਰ ਵੀ ਆ ਚੁੱਕੀ ਹੈ।

sharry maan

2010 ਵਿੱਚ YouTube ਤੇ ਆਏ ਸਨ ਸ਼ੈਰੀ ਮਾਨ। ‘ਯਾਰ ਅਣਮੁੱਲੇ’ ਨੇ ਪੰਜਾਬੀ ਗਾਇਕ ਸ਼ੈਰੀ ਮਾਨ ਨੂੰ ਕੁੱਝ ਦਿਨਾਂ ਵਿੱਚ ਹੀ ਸਟਾਰ ਬਣਾ ਦਿੱਤਾ ਸੀ। 8 ਸਾਲ ਪਹਿਲਾਂ ਆਏ ਇਸ ਗਾਣੇ ਤੋਂ ਬਾਅਦ ਅੱਜ ਵੀ ਸ਼ੈਰੀ ਦੀ ਲੋਕਪ੍ਰਿਅਤਾ ਓਨੀ ਹੀ ਕਾਇਮ ਹੈ। ਲੇਖਕ ਬੱਬੂ ਦੁਆਰਾ ਲਿੱਖੇ ਇਸ ਗਾਣੇ ਨੂੰ ਬਾਅਦ ਵਿੱਚ ਸਪੀਡ ਰਿਕਾਰਡਸ ਨੇ ਰਿਲੀਜ਼ ਕੀਤਾ ਗਿਆ ਸੀ।

prada

Related Post