ਕਿਸਾਨਾਂ ਦੇ ਸਮਰਥਨ ‘ਚ ਪੰਜਾਬੀ ਗਾਇਕਾਂ ਨੇ ਗਾਇਆ ‘ਕਿਸਾਨ ਐਂਥਮ’, ਸਰਕਾਰ ਨੂੰ ਇਸ ਤਰ੍ਹਾਂ ਦਿੱਤਾ ਜਵਾਬ

By  Shaminder December 9th 2020 12:25 PM

ਕਿਸਾਨਾਂ ਦੇ ਸਮਰਥਨ ‘ਚ ਪੰਜਾਬ ਦਾ ਹਰ ਕਲਾਕਾਰ ਅੱਗੇ ਆਇਆ ਹੈ । ਕਈ ਕਲਾਕਾਰ ਧਰਨੇ ‘ਚ ਸ਼ਾਮਿਲ ਹੋਏ ਹਨ ਅਤੇ ਕਈ ਆਪਣੇ ਗੀਤਾਂ ਰਾਹੀਂ ਸਰਕਾਰ ਨੂੰ ਜਵਾਬ ਦੇ ਰਹੇ ਹਨ ।‘ਕਿਸਾਨ ਐਂਥਮ’ ਨਾਂਅ ਦੇ ਨਾਲ ਗਾਇਕਾਂ ਵੱਲੋਂ ਗੀਤ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਮਨਕਿਰਤ ਔਲਖ, ਨਿਸ਼ਾਵਨ ਭੁੱਲਰ, ਜੱਸ ਬਾਜਵਾ, ਜੌਰਡਨ ਸੰਧੂ, ਫਾਜ਼ਿਲਪੁਰੀਆ, ਦਿਲਪ੍ਰੀਤ ਢਿੱਲੋਂ, ਡੀਜੇ ਫਲੋ, ਸ਼੍ਰੀ ਬਰਾੜ ਅਤੇ ਅਫਸਾਨਾ ਖ਼ਾਨ ਅਤੇ ਬੌਬੀ ਸੰਧੂ ਨੇ ।

jass bajwa

ਇਸ ਗੀਤ ਦੇ ਬੋਲ ਸ਼੍ਰੀ ਬਰਾੜ ਦੇ ਵੱਲੋਂ ਲਿਖੇ ਗਏ ਹਨ ।ਵੀਡੀਓ ਬੀ-ਟੂਗੈਦਰ ਵੱਲੋਂ ਬਣਾਇਆ ਗਿਆ ਹੈ । ਦੱਸ ਦਈਏ ਕਿ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ 13 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਹੋਰ ਪੜ੍ਹੋ : ਦਿਲਪ੍ਰੀਤ ਢਿੱਲੋਂ , ਕਰਨ ਔਜਲਾ ਤੇ ਸ਼੍ਰੀ ਬਰਾੜ ਦੀ ਤਿੱਕੜੀ ਕਰ ਗਈ ਕਮਾਲ ,ਦੇਖੋ ਵੀਡੀਓ

afsana khan

ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਤੇਜ਼ ਕਰਨ ਲਈ ਮੰਗਲਵਾਰ ਦੇਸ਼ ਵਿਆਪੀ ਬੰਦ ਵੀ ਕੀਤਾ। ਇਸ ਦਰਮਿਆਨ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਛੇਵੇਂ ਦੌਰ ਦੀ ਮੀਟਿੰਗ ਤੋਂ ਪਹਿਲਾਂ ਮੰਗਲਵਾਰ ਰਾਤ ਕਰੀਬ ਢਾਈ ਘੰਟੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਿਸਾਨਾਂ ਵਿਚਾਲੇ ਮੀਟਿੰਗ ਹੋਈ।

protest

ਹਾਲਾਂਕਿ ਇਹ ਬੈਠਕ ਵਲੀ ਬੇਨਤੀਜਾ ਰਹੀ। ਇਕ ਪਾਸੇ ਜਿੱਥੇ ਕਿਸਾਨ ਆਪਣੀਆਂ ਮੰਗਾਂ 'ਤੇ ਅੜੇ ਰਹੇ, ਉੱਥੇ ਹੀ ਗ੍ਰਹਿ ਮੰਤਰੀ ਨੇ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ।

Related Post