ਰਣਜੀਤ ਬਾਵਾ ਦਾ ਨਵਾਂ ਗੀਤ ਖੰਡ ਦਾ ਖਿਡੌਣਾ ਹੋਇਆ ਪੇਸ਼

By  Rajan Sharma June 19th 2018 01:08 PM -- Updated: June 20th 2018 06:05 AM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਕਈ ਸੁਰੀਲੇ ਗਾਇਕ ਆਪਣੀ ਗਾਇਕੀ ਦਾ ਰੰਗ ਦੁਨੀਆਂ ਉੱਪਰ ਬਿਖੇਰਦੇ ਹਨ| ਇੱਕ ਅਜਿਹਾ ਹੀ ਜਾਣਿਆ ਮਾਣਿਆ ਨਾਂ ਹੈ ਰਣਜੀਤ ਬਾਵਾ ਦਾ | ਉਨ੍ਹਾਂ ਦੇ ਗਾਏ ਹੁਣ ਤੱਕ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਸਿਰ ਮੱਥੇ ਲਗਾਇਆ ਹੈ | ਤੇ ਹੁਣ ਰਣਜੀਤ ਬਾਵਾ ranjit bawa ਹਾਜ਼ਿਰ ਹਨ ਆਪਣੇ ਨਵੇਂ ਗੀਤ "ਖੰਡ ਦਾ ਖਿਡੌਣਾ" punjabi song ਨੂੰ ਲੈਕੇ| ਜੋ ਕਿ ਅੱਜ ਹੀ ਰਿਲੀਜ਼ ਹੋਇਆ ਹੈ ਅਤੇ ਬੇਹੱਦ ਹੀ ਖੂਬਸੂਰਤ ਗੀਤ ਹੈ| ਇਹ ਗੀਤ ਐਲਬਮ ਇੱਕ ਤਾਰੇ ਵਾਲਾ ਦਾ ਗੀਤ ਹੈ ਜੋ ਕਿ ਰਣਜੀਤ ਬਾਵਾ ਦੁਆਰਾ ਗਾਇਆ ਗਿਆ ਹੈ| ਗੀਤ ਦਾ ਮਿਊਜ਼ਿਕ ਬੀਟ ਮਨਿਸਟਰ ਦੁਆਰਾ ਦਿੱਤਾ ਗਿਆ ਹੈ ਅਤੇ ਇਹ ਲਿਖਿਆ ਵੀ ਬੀਟ ਮਨਿਸਟਰ ਵਲੋਂ ਹੀ ਹੈ| ਪੂਰੇ ਗੀਤ ਨੂੰ ਬੇਹੱਦ ਹੀ ਖੂਬਸੂਰਤ ਢੰਗ ਨਾਲ ਡਾਇਰੈਕਟ ਕੀਤਾ ਗਿਆ ਹੈ| ਰਣਜੀਤ ਬਾਵਾ ਦੇ ਨਾਲ ਇਸ ਵਿੱਚ ਅਦਾਕਾਰਾ ਜੱਸੀ ਕੌਰ ਵੀ ਹੈ| ਜੋ ਕਿ ਮੁੱਖ ਰੋਲ ਅਦਾ ਕਰ ਰਹੀ ਹੈ|

https://www.youtube.com/watch?v=MOkU0cTAOSg

ਇਸ ਗੀਤ ਦੀ ਸਾਰੇ ਪਾਸਿਉੁ ਪ੍ਰਸੰਸਾਂ ਹੋ ਰਹੀ ਹੈ, ਤੇ ਵੱਧ ਤੋਂ ਵੱਧ ਇਹ ਗੀਤ punjabi song ਸ਼ੋਸ਼ਲ ਮੀਡਿਆ ਤੇ ਸ਼ੇਅਰ ਹੋ ਰਿਹਾ ਹੈ। ਵੈਸੇ ਜੇ ਰਣਜੀਤ ਬਾਵਾ ranjit bawa ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅੱਜ ਤੱਕ ਜੋ ਵੀ ਗਾਇਆ ਮਾਂ ਬੋਲੀ ਪੰਜਾਬੀ ਨੂੰ ਮੁੱਖ ਰੱਖਦਿਆਂ ਗਾਇਆ।ਸ਼ਾਇਦ ਇਹੀ ਰੀਜ਼ਨ ਹੈ ਕਿ ਉਹਨਾਂ ਦੀ ਆਵਾਜ਼ ਦੇ ਨਾਲ ਨਾਲ ਉਹਨਾਂ ਦੇ ਹਰ ਗੀਤ ਨੂੰ ਸਰੋਤਿਆਂ ਨੇ ਸਿਰ ਮੱਥੇ ਪਰਵਾਨ ਕੀਤਾ, ਤੇ ਮਹਿਜ਼ ਚਾਰ ਸਾਲਾਂ ਵਿਚ ਹੀ ਉਹਨਾਂ ਨੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ।

 

Related Post