ਤੁਹਾਡੇ ਵੀ ਦਿਲ ਦੇ ਕਰੀਬ ਹੋਣਗੇ ਬਚਪਨ ਦੇ ਵਰਕੇ ਫਰੋਲਦੇ ਇਹ ਗੀਤ, ਨਹੀਂ ਰਹਿ ਪਾਓਗੇ ਸੁਣੇ ਬਿਨਾਂ

By  Aaseen Khan May 28th 2019 06:23 PM

ਤੁਹਾਡੇ ਵੀ ਦਿਲ ਦੇ ਕਰੀਬ ਹੋਣਗੇ ਬਚਪਨ ਦੇ ਵਰਕੇ ਫਰੋਲਦੇ ਇਹ ਗੀਤ, ਨਹੀਂ ਰਹਿ ਪਾਓਗੇ ਸੁਣੇ ਬਿਨਾਂ : ਪੰਜਾਬੀ ਗਾਇਕਾਂ ਅਤੇ ਗੀਤਕਾਰਾਂ ਵੱਲੋਂ ਜ਼ਿੰਦਗੀ ਦੇ ਹਰ ਰੰਗ ਨੂੰ ਗੀਤਾਂ ਦੀ ਸ਼ਕਲ 'ਚ ਪਰੋਇਆ ਗਿਆ ਹੈ। ਅਜਿਹਾ ਹੀ ਇਨਸਾਨ ਦੀ ਜ਼ਿੰਦਗੀ ਦਾ ਪੜਾਅ ਹੈ ਬਚਪਨ ਜਿਸ ਨੂੰ ਸਭ ਤੋਂ ਖ਼ੂਬਸੂਰਤ ਪੜਾਅ ਵੀ ਮੰਨਿਆ ਜਾਂਦਾ ਹੈ। ਪੰਜਾਬ ਦੇ ਕਈ ਗਾਇਕਾਂ ਵੱਲੋਂ ਬਚਪਨ ਯਾਦ ਕਰਵਾਉਂਦੇ ਗੀਤ ਗਾਏ ਗਏ ਹਨ ਜਿਹੜੇ ਹਰ ਕਿਸੇ ਦੇ ਦਿਲ ਦੇ ਕਰੀਬ ਹਨ।

ਇਹਨਾਂ ਗੀਤਾਂ 'ਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਪੰਜਾਬੀ ਅਤੇ ਪੰਜਾਬੀਅਤ ਦੇ ਮਾਣ ਗੁਰਦਾਸ ਮਾਨ ਦਾ ਜਿੰਨ੍ਹਾਂ ਨੇ ਜ਼ਿੰਦਗੀ ਦੀ ਸੱਚਾਈ ਨੂੰ ਦਰਸਾਉਂਦੇ ਕਈ ਗੀਤ ਗਾਏ ਹਨ ਪਰ ਉਹਨਾਂ ਦਾ ਗੀਤ 'ਪਿੰਡ ਦੀਆਂ ਗਲੀਆਂ' ਜਿਸ 'ਚ ਬਚਪਨ ਦੇ ਖ਼ੂਬਸੂਰਤ ਪਲ ਸਾਂਭੇ ਹੋਏ ਹਨ।

ਪੰਜਾਬੀ ਸੰਗੀਤ ਦਾ ਬਾਈ ਯਾਨੀ ਬਾਈ ਅਮਰਜੀਤ ਜਿੰਨ੍ਹਾਂ ਦੇ ਗੀਤਾਂ ਨੂੰ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਹੈ। ਬਾਈ ਅਮਰਜੀਤ ਵੱਲੋਂ ਗਾਇਆ ਗੀਤ 'ਬਚਪਨ' ਛੋਟੇ ਹੁੰਦੇ ਲਏ ਨਜ਼ਾਰੇ ਯਾਦ ਕਰਵਾ ਦਿੰਦਾ ਹੈ। ਇਸ ਗੀਤ ਦੇ ਬੋਲ ਵੀ ਬਾਈ ਅਮਰਜੀਤ ਨੇ ਹੀ ਲਿਖੇ ਸਨ।

ਇਸ ਲਿਸਟ 'ਚ ਪੰਜਾਬ ਦੇ ਇੱਕ ਹੋਰ ਮਾਣ ਦਾ ਨਾਮ ਆਉਂਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਦਾ ਜਿੰਨ੍ਹਾਂ ਦਾ ਗੀਤ ਰੂਹ ਅਫ਼ਜ਼ਾ ਬਚਪਨ ਦੀਆਂ ਕੀਤੀਆਂ ਸ਼ਰਾਰਤਾਂ ਚੇਤੇ ਕਰਵਾ ਦਿੰਦਾ ਹੈ।

ਵੱਡੇ ਹੋਣ ਤੇ ਵਿਅਕਤੀ ਆਪਣੇ ਨਿੱਤ ਦੇ ਕੰਮ 'ਚ ਅਜਿਹਾ ਉਲਝ ਜਾਂਦਾ ਹੈ ਕਿ ਕਰੋੜਾਂ ਰੁਪਿਆ ਕਮਾਉਣ ਤੋਂ ਬਾਅਦ ਵੀ ਉਸ ਨੂੰ ਚੈਨ ਨਹੀਂ ਮਿਲਦਾ। ਅਜਿਹਾ ਕੁਝ ਦਰਸਾਉਂਦਾ ਹੈ ਏ.ਕੇ. ਦਾ ਗੀਤ 'ਦ ਲੌਸਟ ਲਾਈਫ'।

ਹੋਰ ਵੇਖੋ : ਰਣਜੀਤ ਬਾਵਾ ਨੇ ਗਾਇਕਾਂ ਨੂੰ ਗਾਣਿਆਂ 'ਚ ਨਸ਼ੇ ਪਰਮੋਟ ਨਾ ਕਰਨ ਦੀ ਕੀਤੀ ਅਪੀਲ

ਬਲਜੀਤ ਮਾਲਵਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਹੈ। ਉਹਨਾਂ ਦਾ ਗੀਤ ਮੌਜਾਂ ਅੱਜ ਵੀ ਬਾਪੂ ਨਾਲ ਬਚਪਨ ਦਾ ਮੋਹ ਅਤੇ ਪਿਆਰ ਯਾਦ ਕਰਵਾ ਦਿੰਦਾ ਹੈ। ਕਿਵੇਂ ਬੱਚਾ ਆਪਣੇ ਪਿਤਾ ਦੇ ਸਿਰ 'ਤੇ ਸਕੂਨ ਦੀ ਨੀਂਦ ਸੌਂਦਾ ਹੈ ਇਸ ਨੂੰ ਇਹ ਗੀਤ ਬਾਖੂਬੀ ਪੇਸ਼ ਕਰਦਾ ਹੈ।

Related Post