Mother's Day 'ਤੇ ਸੁਣੋ 'ਮਾਂ' ਦੀ ਮਮਤਾ ਤੇ ਪਿਆਰ ਨੂੰ ਦਰਸਾਉਂਦੇ ਇਹ ਪੰਜਾਬੀ ਗੀਤ , ਦੇਖੋ ਵੀਡੀਓ

By  Aaseen Khan May 12th 2019 03:09 PM

Mother's Day 'ਤੇ ਸੁਣੋ 'ਮਾਂ' ਦੀ ਮਮਤਾ ਤੇ ਪਿਆਰ ਨੂੰ ਦਰਸਾਉਂਦੇ ਇਹ ਪੰਜਾਬੀ ਗੀਤ , ਦੇਖੋ ਵੀਡੀਓ : ਉਂਝ ਤਾਂ ਇਸ ਦੁਨੀਆਂ 'ਤੇ ਬਹੁਤ ਸਾਰੇ ਰਿਸ਼ਤੇ ਅਜਿਹੇ ਹਨ ਜਿਹੜੇ ਟੁੱਟਦੇ 'ਤੇ ਜੁੜਦੇ ਰਹਿੰਦੇ ਹਨ। ਪਰ ਮਾਂ ਤੇ ਮਾਵਾਂ ਦਾ ਪਿਆਰ ਅਜਿਹਾ ਰਿਸ਼ਤਾ ਹੈ ਜਿਹੜਾ ਕਦੇ ਟੁੱਟਦਾ ਨਹੀਂ 'ਤੇ ਇਸ ਰਿਸ਼ਤੇ ਦਾ ਮੋਹ ਕਦੇ ਵੀ ਘੱਟ ਨਹੀਂ ਹੁੰਦਾ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਹਰ ਇੱਕ ਰਿਸ਼ਤੇ 'ਤੇ ਹੁਣ ਤੱਕ ਬਹੁਤ ਸਾਰੇ ਗੀਤ ਬਣੇ ਹਨ, ਪਰ ਜਦੋਂ 'ਮਾਂ' ਦੇ ਪਿਆਰ 'ਤੇ ਮੋਹ ਦੀ ਗੱਲ ਹੁੰਦੀ ਹੈ ਤਾਂ ਇਸ ਰਿਸ਼ਤੇ 'ਤੇ ਹਰ ਗੀਤ ਸੁਣ ਕੇ ਦਿਲ ਭਰ ਆਉਂਦਾ ਹੈ। ਅੱਜ ਮਾਂ ਦਿਵਸ 'ਤੇ ਅਸੀਂ ਤੁਹਾਨੂੰ ਕੁਝ ਉਹ ਗੀਤ ਸੁਨਾਉਣ ਜਾ ਰਹੇ ਜਿੰਨ੍ਹਾਂ ਨੂੰ ਸੁਣ ਮਾਵਾਂ ਦੀ ਮਮਤਾ 'ਤੇ ਪਿਆਰ ਯਾਦ ਕਰਕੇ ਮਨ ਭਰ ਆਉਂਦਾ ਹੈ।

ਮਾਂ ਦੇ ਨਾਮ 'ਤੇ ਗੀਤ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨਾਮ ਮਰਹੂਮ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਆਉਂਦਾ ਹੈ, ਜਿੰਨ੍ਹਾਂ ਨੇ 'ਮਾਂ ਹੁੰਦੀ ਐ ਮਾਂ ਓਏ ਦੁਨੀਆਂ ਵਾਲਿਓ' ਗੀਤ ਗਾਇਆ ਸੀ। ਇਸ ਗੀਤ ਦੇ ਬੋਲ ਨਾਮਵਰ ਗੀਤਕਾਰ ਦੇਵ ਥਰੀਕੇ ਵਾਲੇ ਨੇ ਲਿਖੇ ਸਨ। ਗੀਤ ਅੱਜ ਵੀ ਸੁਣਨ 'ਤੇ ਮਾਵਾਂ ਦਾ ਅਣਮੁੱਲਾ ਪਿਆਰ ਯਾਦ ਕਰਵਾ ਦਿੰਦਾ ਹੈ।

ਇਸੇ ਤਰਾਂ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਮਾਵਾਂ ਲਈ ਗੀਤ ਗਾਏ ਹਨ ਜਿੰਨ੍ਹਾਂ ਨੂੰ ਸੁਣ ਮਾਂ ਯਾਦ ਆ ਜਾਂਦੀ ਹੈ। ਇਹਨਾਂ ਗਾਇਕਾਂ 'ਚ ਅਮਰਿੰਦਰ ਗਿੱਲ, ਤਾਰੇਸਮ ਜੱਸੜ, ਮਹਿਤਾਬ ਵਿਰਕ, ਅਰਸ਼ ਬੈਨੀਪਾਲ, ਰਣਜੀਤ ਬਾਵਾ, ਹੈਪੀ ਰਾਏਕੋਟੀ, ਅਤੇ ਪ੍ਰਦੀਪ ਸਰਾਂ ਜਿੰਨ੍ਹਾਂ ਨੇ ਰਾਣਾ ਰਣਬੀਰ ਦੀ ਫ਼ਿਲਮ ਅਸੀਸ 'ਚ ਮਾਂ ਗੀਤ ਗਾਇਆ ਹੈ। ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗਾਇਕ ਹਨ ਜਿੰਨ੍ਹਾਂ ਨੇ ਮਾਂ ਦੇ ਮੋਹ ਤੇ ਪਿਆਰ ਨੂੰ ਗਾਣਿਆਂ ਦੇ ਜ਼ਰੀਏ ਬਿਆਨ ਕੀਤਾ ਹੈ।

ਹੋਰ ਵੇਖੋ : ਹਰਭਜਨ ਮਾਨ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਬੀਬੀ ਦੀ ਤਸਵੀਰ, ਕੈਂਸਰ ਦੇ ਚਲਦਿਆਂ ਹੋਈ ਸੀ ਮੌਤ, ਲਿਖਿਆ ਦਿਲ ਦਾ ਦਰਦ

Related Post