'Mother's Day' 'ਤੇ ਪੰਜਾਬੀ ਸਿਤਾਰੇ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਹੋਏ ਭਾਵੁਕ, ਲਿਖੇ ਦਿਲ ਨੂੰ ਛੂਹ ਜਾਣ ਵਾਲੇ ਸੰਦੇਸ਼
'ਮਦਰਜ਼ ਡੇਅ' 'ਤੇ ਪੰਜਾਬੀ ਸਿਤਾਰੇ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਹੋਏ ਭਾਵੁਕ, ਲਿਖੇ ਦਿਲ ਨੂੰ ਛੂਹ ਜਾਣ ਵਾਲੇ ਸੰਦੇਸ਼ : ਮਾਂ ਸਿਰਫ਼ ਰਿਸ਼ਤਾ ਜਾਂ ਸ਼ਬਦ ਨਹੀਂ ਬਲਕਿ ਇੱਕ ਅਹਿਸਾਸ ਹੈ ਜਿਹੜੀ ਵਿਅਕਤੀ ਨੂੰ ਇਸ ਦੁਨੀਆਂ 'ਤੇ ਆਪਣੇ ਵਜੂਦ ਦੇ ਹੋਣ ਦਾ ਅਨੁਭਵ ਕਰਵਾਉਂਦਾ ਹੈ। 12 ਮਈ ਯਾਨੀ ਅੱਜ ਦੇ ਦਿਨ ਵਿਸ਼ਵ ਭਰ 'ਚ ਮਦਰਜ਼ ਡੇਅ ਯਾਨੀ ਮਾਵਾਂ ਦਾ ਦਿਨ ਮਨਾਇਆ ਜਾ ਰਿਹਾ ਹੈ। ਪੰਜਾਬੀ ਸਿਤਾਰੇ ਵੀ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਬਚਪਨ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ। ਪੰਜਾਬੀ ਗਾਇਕ ਗੀਤਕਾਰ ਅਤੇ ਅਦਾਕਾਰ ਅੰਮ੍ਰਿਤ ਮਾਨ ਹੋਰਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਮਾਂ ਤੇ ਦਾਦੀ ਮਾਂ ਨਾਲ ਤਸਵੀਰ ਸਾਂਝੀ ਕਰ ਭਾਵੁਕ ਸੰਦੇਸ਼ ਦਿੰਦੇ ਹੋਏ ਬਚਪਨ ਦੀ ਇਹ ਪਿਆਰੀ ਯਾਦ ਵੀ ਸਾਂਝੀ ਕੀਤੀ ਹੈ।
View this post on Instagram
ਉਹਨਾਂ ਲਿਖਿਆ ਹੈ "Happy mother’s day Maa and daadi maa,maavan di bht lod aa duniya nu waheguru..tandrust rakhi saariya maavan nu,mai te chotta bhraa matching jackets paa k swag dikhaun di nakaam koshish kar rae si"
ਇਸੇ ਤਰਾਂ ਗਾਇਕ 'ਤੇ ਫ਼ਿਲਮਾਂ 'ਚ ਚੰਗਾ ਨਾਮ ਬਣਾਉਣ ਵਾਲੇ ਰਣਜੀਤ ਬਾਵਾ ਨੇ ਆਪਣੀ ਮਾਂ ਨਾਲ ਤਸਵੀਰ ਸਾਂਝੀ ਕਰ ਇਸ ਦਿਹਾੜੇ ਦੁਨੀਆਂ ਭਰ ਦੀਆਂ ਮਾਵਾਂ ਨੂੰ ਮੁਬਾਰਕਾਂ ਦਿੱਤੀਆਂ ਹਨ।
View this post on Instagram
Love u Maa ??? Happy Mother’s Day ?
ਇਸ ਦਿਨ 'ਤੇ ਅੰਤਰਰਾਸ਼ਟਰੀ ਪੰਜਾਬੀ ਗਾਇਕ ਦਲੇਰ ਮਹਿੰਦੀ ਵੀ ਆਪਣੀ ਮਾਤਾ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਹੋ ਗਏ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਦੁਨੀਆਂ ਹੀ ਨਹੀਂ ਦਿਖਾਈ ਬਲਕਿ ਨਾਮ, ਸ਼ੌਹਰਤ, ਕਿਸਮਤ, ਅਤੇ ਉਹਨਾਂ ਦਾ ਪਹਿਲਾ ਹਿੱਟ ਗੀਤ ਬੋਲੋ ਤਾਰਾ ਰਾ ਰਾ ਵੀ ਦਿੱਤਾ ਹੈ। ਉਹਨਾਂ ਦੇ ਹੌਂਸਲੇ ਦੇ ਰਾਹਾਂ ਤੇ ਚੱਲ ਕੇ ਹੀ ਅੱਜ ਉਹ ਦਲੇਰ ਮਹਿੰਦੀ ਬਣੇ ਹਨ।
ਹੋਰ ਵੇਖੋ : ਨਵੀਂ ਪੰਜਾਬੀ ਫ਼ਿਲਮ 'ਪਰਿੰਦੇ' ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ
View this post on Instagram
ਕਹਿੰਦੇ ਨੇ ਬੰਦੇ ਲਈ ਦੁਨੀਆਂ 'ਤੇ ਹਰ ਚੀਜ਼ ਖ਼ਤਮ ਹੋ ਸਕਦੀ ਹੈ ਪਰ ਮਾਂ ਦਾ ਪਿਆਰ 'ਤੇ ਮਮਤਾ ਅਜਿਹੀ ਚੀਜ਼ ਹੈ ਜਿਹੜੀ ਰਹਿੰਦੀ ਦੁਨੀਆਂ ਤੱਕ ਇਨਸਾਨ ਦੇ ਨਾਲ ਰਹਿੰਦੀ ਹੈ। ਅੱਜ ਮਾਂ ਦਿਵਸ ਦੇ ਇਸ ਪਵਿੱਤਰ ਦਿਨ 'ਤੇ ਅੱਜ ਹਰ ਕੋਈ ਆਪਣੀਆਂ ਮਾਵਾਂ ਨੂੰ ਯਾਦ ਕਰ ਰਿਹਾ ਹੈ।