ਪੰਜਾਬੀ ਵਿਰਸਾ 2018: ਜਿੰਦਗੀ ਦੇ ਨਜ਼ਰੀਏ ਨੂੰ ਬਦਲ ਦੇਵੇਗਾ ਕਮਲ ਹੀਰ ਦਾ ਇਹ ਗੀਤ, ਦੇਖੋ ਵੀਡੀਓ

By  Aaseen Khan January 17th 2019 12:01 PM

ਪੰਜਾਬੀ ਵਿਰਸਾ 2018: ਜਿੰਦਗੀ ਦੇ ਨਜ਼ਰੀਏ ਨੂੰ ਬਦਲ ਦੇਵੇਗਾ ਕਮਲ ਹੀਰ ਦਾ ਇਹ ਗੀਤ, ਦੇਖੋ ਵੀਡੀਓ: ਪੰਜਾਬੀ ਵਿਰਸੇ ਦਾ ਜੇਕਰ ਨਾਮ ਲੈਂਦੇ ਹਾਂ ਤਾਂ ਵਾਰਿਸ ਭਰਾਵਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਹਰ ਸਾਲ ਮਨਮੋਹਨ ਵਾਰਿਸ , ਕਮਲ ਹੀਰ , ਅਤੇ ਸੰਗਤਾਰ ਪੰਜਾਬੀ ਵਿਰਸਾ ਨਾਮ ਦਾ ਆਪਣਾ ਲਾਈਵ ਪ੍ਰੋਗਰਾਮ ਲੈ ਕੇ ਦਰਸ਼ਕਾਂ ਦੇ ਰੂ ਬ ਰੂ ਹੁੰਦੇ ਹਨ। ਪੰਜਾਬੀ ਵਿਰਸਾ 2018 ਦਾ ਇੱਕ ਹੋਰ ਗੀਤ ਕਮਲ ਹੀਰ ਵੱਲੋਂ ਪੇਸ਼ ਕੀਤਾ ਗਿਆ ਹੈ। ਕਮਲ ਹੀਰ ਵੱਲੋਂ ਇਸ ਵਾਰ ਲੋਕ ਤੱਥ 'ਨੈਣਾ ਦੇ ਖੰਜਰ' ਗਾਇਆ ਗਿਆ ਹੈ ਜਿਸ 'ਚ ਜ਼ਿੰਦਗੀ 'ਚ ਵਿਚਰਦੀਆਂ ਚੰਗੀਆਂ ਮਾੜੀਆਂ ਘਟਨਾਵਾਂ ਬਾਰੇ ਜ਼ਿਕਰ ਕੀਤਾ ਗਿਆ।

https://www.youtube.com/watch?v=KMhnNiQYs_o

ਕਈ ਮਾੜੀਆਂ ਗੱਲਾਂ ਤੋਂ ਕਿਵੇਂ ਬਚਣਾ ਹੈ 'ਤੇ ਕਿਹੜੀ ਚੀਜ਼ ਬੰਦੇ ਲਈ ਨੁਕਸਾਨਦਾਇਕ ਹੁੰਦੀ ਹੈ ਇਸ ਬਾਰੇ ਚਾਨਣਾ ਪਾਇਆ ਗਿਆ ਹੈ। ਨੈਣਾ ਦੇ ਖੰਜਰ 'ਚ ਇਕ ਤਰਾਂ ਨਾਲ ਜ਼ਿੰਦਗੀ ਜਿਉਣ ਦਾ ਪੂਰਾ ਤੌਰ ਤਰੀਕਾ ਦਰਸਾਇਆ ਗਿਆ ਹੈ। ਵਾਰਿਸ ਭਰਾਵਾਂ ਦੇ ਪੰਜਾਬੀ ਵਿਰਸਿਆਂ 'ਚ ਸਾਫ ਸੁਥਰੀ ਗਾਇਕੀ,ਸੰਗੀਤ ਅਤੇ ਗੀਤਕਾਰੀ ਦਾ ਸੁਮੇਲ ਹਰ ਵਾਰ ਦੇਖਣ ਨੂੰ ਮਿਲਦਾ ਹੈ। ਅਤੇ ਦਰਸ਼ਕਾਂ ਵੱਲੋਂ ਅਜਿਹੀ ਗਾਇਕੀ ਨੂੰ ਪਸੰਦ ਵੀ ਕੀਤਾ ਜਾ ਰਿਹਾ ਹੈ ਅਤੇ ਸਰਾਹਿਆ ਵੀ ਜਾ ਰਿਹਾ ਹੈ।

https://www.youtube.com/watch?v=Ktul-qMhnp8

ਇਸ ਤੋਂ ਪਹਿਲਾਂ ਪੰਜਾਬੀ ਵਿਰਸ 2018 ਦੀ ਲੜੀ 'ਚ ਇੱਕ ਗੀਤ ਮਨਮੋਹਨ ਵਾਰਿਸ ਵੱਲੋਂ ਪੇਸ਼ ਕਰ ਦਿੱਤਾ ਗਿਆ ਹੈ ਜਿਸ ਦਾ ਨਾਮ ਹੈ ‘ਕੋਕਾ’।ਜੀ ਹਾਂ ਇਸ ਗੀਤ ਦਾ ਨਾਮ ਕੋਕਾ ਤਾਂ ਹੈ ਪਰ ਬਿਲਕੁਲ ਨਵੇਂ ਅੰਦਾਜ਼ ‘ਚ ਪੇਸ਼ ਕੀਤਾ ਹੈ।

Punjabi virsa 2018 kamala heer 's new song Naina De Khanjar Punjabi virsa 2018

ਹੋਰ ਵੇਖੋ : ਅਖਿਲ ਵੀ ਨੇ ਮਨਮੋਹਨ ਵਾਰਿਸ ਦੇ ਫੈਨ , ਮਨਮੋਹਨ ਵਾਰਿਸ ਦਾ ਗਾਇਆ ਇਹ ਗਾਣਾ , ਦੇਖੋ ਵੀਡੀਓ

ਦੱਸ ਦਈਏ ਪੰਜਾਬੀ ਵਿਰਸਾ ਵਾਰਿਸ ਭਰਾਵਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਅੱਜ ਤੱਕ ਪੰਜਾਬੀ ਵਿਰਸਾ ਚੱਲ ਰਿਹਾ ਹੈ। ਪੰਜਾਬੀ ਵਿਰਸਾ ਮਨਮੋਹਨ ਵਾਰਿਸ , ਕਮਲ ਹੀਰ ਅਤੇ ਸੰਗਤਾਰ ਵਲੋਂ ਸਾਲ ਦੇ ਆਖ਼ਿਰੀ ਦਿਨਾਂ ‘ਚ ਰਿਲੀਜ਼ ਕੀਤਾ ਜਾਂਦਾ ਹੈ। ਇਹਨਾਂ ਸਭਿਚਾਰਕ ਪ੍ਰੋਗਰਾਮਾਂ ‘ਚ ਵਾਰਿਸ ਭਰਾਵਾਂ ਵੱਲੋਂ ਸਾਫ ਸੁਥਰੀ ਅਤੇ ਲੋਕ ਗਾਇਕੀ ਦਾ ਨਜ਼ਾਰਾ ਪੇਸ਼ ਕੀਤਾ ਜਾਂਦਾ ਹੈ।

Related Post