ਇੱਕ ਵਾਰ ਫਿਰ ਵਿਰਸੇ ਦੇ ਵਾਰਿਸ ਤਿੰਨ ਭਰਾ ਲੈ ਕੇ ਆ ਰਹੇ ਨੇ 'ਪੰਜਾਬੀ ਵਿਰਸਾ 2019'

By  Aaseen Khan August 22nd 2019 11:30 AM

ਪੰਜਾਬੀ ਵਿਰਸੇ ਦਾ ਜਦੋਂ ਵੀ ਕੋਈ ਨਾਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਗਾਇਕੀ 'ਚ ਤਿੰਨ ਭਰਾਵਾਂ ਦੇ ਨਾਮ ਜ਼ਹਿਨ 'ਚ ਆਉਂਦੇ ਹਨ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਤਿੰਨ ਭਰਾ ਜਿਹੜੇ ਪੰਜਾਬੀ ਵਿਰਸੇ ਲਈ ਹਰ ਵਾਰ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਹਨ। ਪੰਜਾਬੀ ਵਿਰਸੇ ਦੇ ਥੰਮ ਇਹ ਤਿੰਨ ਭਰਾ ਹਰ ਸਾਲ ਆਪਣਾ ਲਾਈਵ ਅਖਾੜਾ ਲੈ ਕੇ ਆਉਂਦੇ ਹਨ ਜਿਸ ਦਾ ਨਾਮ ਹੈ ‘ਪੰਜਾਬੀ ਵਿਰਸਾ’।

 

View this post on Instagram

 

See you there.

A post shared by Manmohan Waris (@manmohanwaris) on Aug 21, 2019 at 11:47am PDT

ਹੁਣ ਇੱਕ ਵਾਰ ਫ਼ਿਰ ਪੰਜਾਬੀ ਵਿਰਸਾ 2019 ਦਾ ਸਿਲਸਿਲਾ ਆਸਟ੍ਰੇਲੀਆ ਦੇ 'ਐਡੀਲੇਡ' ਸ਼ਹਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੀ ਪਹਿਲੀ ਝਲਕ ਵੀ ਸਾਹਮਣੇ ਆ ਚੁੱਕੀ ਹੈ। 14 ਸਤੰਬਰ ਤੋਂ ਪੰਜਾਬੀ ਵਿਰਸਾ 2019 ਦਾ ਅਗਾਜ਼ ਹੋਣ ਜਾ ਰਿਹਾ ਇਹ। ਜਿਸ 'ਚ ਹਰ ਵਾਰ ਦੀ ਤਰ੍ਹਾਂ ਮਨਮੋਹਨ ਵਾਰਿਸ ਸੰਗਤਾਰ ਅਤੇ ਕਮਲ ਹੀਰ ਆਪਣੀ ਸ਼ਾਨਦਾਰ ਗਾਇਕੀ ਦਾ ਮੁਜ਼ਾਹਿਰਾ ਕਰਨਗੇ।

ਹੋਰ ਵੇਖੋ : ਮਿਰਜ਼ੇ ਦੇ ਤੀਰ ਤੇ ਸੋਹਣੀ ਦੇ ਘੜੇ ਤੋਂ ਖ਼ੂਬਸੂਰਤ 'ਤਸਵੀਰ' ਤਿਆਰ ਕਰ ਰਹੇ ਨੇ ਮਨਮੋਹਨ ਵਾਰਿਸ, ਦੇਖੋ ਵੀਡੀਓ

ਦੱਸ ਦਈਏ ਪੰਜਾਬੀ ਵਿਰਸਾ ਵਾਰਿਸ ਭਰਾਵਾਂ ਵੱਲੋਂ 2006 ‘ਚ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਸਾਲ ਤੋਂ ਅੱਜ ਤੱਕ ਪੰਜਾਬੀ ਵਿਰਸਾ ਚੱਲ ਰਿਹਾ ਹੈ। ਪੰਜਾਬੀ ਵਿਰਸਾ ਮਨਮੋਹਨ ਵਾਰਿਸ , ਕਮਲ ਹੀਰ ਅਤੇ ਸੰਗਤਾਰ ਵਲੋਂ ਸਾਲ ਦੇ ਆਖ਼ਿਰੀ ਦਿਨਾਂ ‘ਚ ਰਿਲੀਜ਼ ਕੀਤਾ ਜਾਂਦਾ ਹੈ। ਇਹਨਾਂ ਸਭਿਚਾਰਕ ਪ੍ਰੋਗਰਾਮਾਂ ‘ਚ ਵਾਰਿਸ ਭਰਾਵਾਂ ਵੱਲੋਂ ਸਾਫ ਸੁਥਰੀ ਅਤੇ ਲੋਕ ਗਾਇਕੀ ਦਾ ਨਜ਼ਾਰਾ ਪੇਸ਼ ਕੀਤਾ ਜਾਂਦਾ ਹੈ। ਹਰ ਸਾਲ ਵਾਰਿਸ ਭਰਾਵਾਂ ਦੀ ਪੰਜਾਬੀਆਂ ਲਈ ਇਹ ਸੌਗਾਤ ਯਾਦਗਾਰ ਹੋ ਨਿਭੜਦੀ ਹੈ।

Related Post