3200 ਕਿਲੋਮੀਟਰ ਦੌੜ ਕੇ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਵੇਗਾ ਪੰਜਾਬੀ ਨੌਜਵਾਨ

By  Shaminder September 22nd 2020 03:19 PM

ਪੰਜਾਬੀਆਂ ਦੇ ਸ਼ੌਂਕ ਵੱਖਰੇ ਹਨ ਅਤੇ ਉਹ ਅਕਸਰ ਆਪਣੀ ਮਿਹਨਤ ਅਤੇ ਸਿਰੜ ਲਈ ਜਾਣੇ ਜਾਂਦੇ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜੋ 3200 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰੇਗਾ । ਉਹ ਵੀ ਕਿਸੇ ਵੀ ਬੱਸ, ਗੱਡੀ ਜਾਂ ਫਿਰ ਜਹਾਜ਼ ‘ਤੇ ਨਹੀਂ, ਬਲਕਿ ਦੌੜ ਕੇ 3300 ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ।

Jagjit Singh Jagjit Singh

ਹੋਰ ਪੜ੍ਹੋ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਅਦਾਕਾਰਾ ਤਨਵੀ ਨਾਗੀ ਨੇ ਦਿੱਤੀ ਵਧਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਟੇਕਿਆ ਮੱਥਾ

ਇਹ ਨੌਜਵਾਨ ਚੀਮਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਇਸ ਨੌਜਵਾਨ ਦਾ ਨਾਂਅ ਜਗਜੀਤ ਸਿੰਘ ਹੈ । ਉਹ ਇਸ ਵਾਰ ਹੀ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਯਾਤਰਾਵਾਂ ਕਰ ਚੁੱਕਿਆ ਹੈ ।

jagjit Singh jagjit Singh

ਇਹ ਸ਼ਖਸ ਇਸ ਤੋਂ ਪਹਿਲਾਂ ਤਖਤ ਸ੍ਰੀ ਪਟਨਾ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ ਤੇ ਹੋਰ ਧਾਰਮਿਕ ਅਸਥਾਨਾਂ ਦੀ ਵੀ ਯਾਤਰਾ ਕਰ ਚੁੱਕਿਆ ਹੈ । ਉਹ ਨੌਜਵਾਨਾਂ ਨੂੰ ਵੀ ਸੁਨੇਹਾ ਦਿੰਦਾ ਹੈ ਨਸ਼ਿਆਂ ਨੂੰ ਛੱਡ ਕੇ ਖੇਡਾਂ ਅਤੇ ਧਾਰਮਿਕ ਗਤੀਵਿਧੀਆਂ ‘ਚ ਆਪਣਾ ਮਨ ਲਗਾਉਣ ।

jagjit jagjit

ਇਸ ਨੌਜਵਾਨ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਅਤੇ ਇਸ ਯਤਨ ਨੂੰ ਸਰਾਹਿਆ ਜਾ ਰਿਹਾ ਹੈ ।

 

Related Post