ਪੰਜਾਬੀਸ ਦਿਸ ਵੀਕ 'ਚ ਜਾਣੋਂ ਅੰਮ੍ਰਿਤ ਸਿੰਘ ਨੇ ਕਿਵੇਂ ਵਿਦੇਸ਼ 'ਚ ਸਿੱਖੀ ਦੀ ਵਧਾਈ ਸ਼ਾਨ

By  Shaminder February 1st 2020 10:34 AM

ਪੰਜਾਬੀਸ ਦਿਸ ਵੀਕ 'ਚ ਇਸ ਹਫ਼ਤੇ ਅਸੀਂ ਤੁਹਾਡੀ ਮੁਲਾਕਾਤ ਅਜਿਹੀਆਂ ਹਸਤੀਆਂ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੰਜਾਬੀਆਂ ਦਾ ਨਾਂਅ ਪੂਰੀ ਦੁਨੀਆ 'ਚ ਰੌਸ਼ਨ ਕੀਤਾ ਹੈ ।ਜੀ ਪੰਜਾਬੀ ਦਿਸ ਵੀਕ ਦੇ ਇਸ ਐਪੀਸੋਡ ਯਾਨੀ ਕਿ 2 ਫਰਵਰੀ ਨੂੰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ 'ਚ ਤੁਹਾਨੂੰ ਅੰਮ੍ਰਿਤ ਸਿੰਘ ਦੇ ਨਾਲ ਰੁਬਰੂ ਕਰਾਵਾਂਗੇ । ਜਿਨ੍ਹਾਂ ਨੇ ਅਮਰੀਕੀ ਰਾਜ ਟੈਕਸਸ ਦੇ ਹੈਰਿਸ ਕਾਊਂਟੀ ਵਿੱਚ ਡਿਪਟੀ ਕਾਂਸਟੇਬਲ ਵੱਜੋਂ ਸਹੁੰ ਚੁੱਕ ਕੇ ਇਤਿਹਾਸ ਰੱਚ ਦਿੱਤਾ ਹੈ।

ਹੋਰ ਵੇਖੋ: ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਵੇਖੋ ਸਰਹੱਦਾਂ ਦੇ ਰਾਖਿਆਂ ਦਾ ਵੱਖਰਾ ਸਵੈਗ

https://www.instagram.com/p/B7_GmjGIOMj/

ਉਹ ਅਮਰੀਕਾ ਵਿੱਚ ਅਜਿਹੇ ਪਹਿਲੇ ਦਸਤਾਰਧਾਰੀ ਕਾਨੂੰਨ ਪਰਿਵਰਤਨ ਅਧਿਕਾਰੀ ਹਨ। ਉਹ ਅਜਿਹੇ ਪਹਿਲੇ  ਅਧਿਕਾਰੀ ਹੋਣਗੇ ਜੋ ਡਿਊਟੀ ਦੌਰਾਨ ਆਪਣੇ ਧਾਰਮਿਕ ਚਿੰਨ੍ਹ ਦਸਤਾਰ, ਦਾੜ੍ਹੀ ਅਤੇ ਕੇਸ ਰੱਖਣਗੇ ।ਇਸ ਦੇ ਨਾਲ ਹੀ ਸਿੱਖਾਂ ਦੀ ਵਿਸ਼ਵ ਯੁੱਧ 'ਚ ਪਾਏ ਯੋਗਦਾਨ ਬਾਰੇ ਵੀ ਦੱਸਿਆ ਜਾਵੇਗਾ । ਇਸ ਦੇ ਨਾਲ ਹੀ ਹੋਰ ਵੀ ਬਹੁਤ ਕੁਝ ਹੋਵੇਗਾ । ਤੁਸੀਂ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ 'ਤੇ ਪੰਜਾਬੀਸ ਦਿਸ ਵੀਕ,2 ਫਰਵਰੀ,ਦਿਨ ਐਤਵਾਰ ਸਵੇਰੇ 11:30 ਵਜੇ ।

Related Post