ਮਿਲੋ ਮਿਸਟਰ ਪੰਜਾਬ 2018  ਦੇ ਫਾਈਨਲਿਸਟ ਭਰਤ ਸ਼ਰਮਾ ਨੂੰ 

By  Shaminder October 30th 2018 11:38 AM -- Updated: October 30th 2018 01:46 PM

ਪੰਜਾਬ ਦੀਆਂ ਛਿਪੀਆਂ ਪ੍ਰਤਿਭਾਵਾਂ ਨੂੰ ਉਭਾਰਨ ਲਈ ਪੀਟੀਸੀ ਪੰਜਾਬੀ ਵੱਲੋਂ ਸਮੇਂ ਸਮੇਂ 'ਤੇ ਉਪਰਾਲੇ ਕੀਤੇ ਜਾਂਦੇ ਨੇ । ਹੁਣ ਮੁੜ ਤੋਂ ਪੀਟੀਸੀ ਪੰਜਾਬੀ ਪੰਜਾਬ ਦਾ ਸਭ ਤੋਂ ਵੱਡਾ ਟੈਲੇਂਟ ਸ਼ੋਅ ਲੈ ਕੇ ਆਇਆ ਹੈ ।ਜਿਸ 'ਚ ਪੰਜਾਬ ਦੇ ਗੱਭਰੂਆਂ ਦਾ ਟੈਲੇਂਟ ਵੇਖਣ ਨੂੰ ਮਿਲਿਆ । 24 ਸਤੰਬਰ 2018 ਤੋਂ ਸ਼ੁਰੂ ਹੋਏ ਦੁਨੀਆ ਦੇ ਸਭ ਤੋਂ ਵੱਡੇ ਪੰਜਾਬੀ ਐਂਟਰਟੇਨਮੈਂਟ ਚੈਨਲ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਏ ਇਸ ਸ਼ੋਅ 'ਚ ਪੰਜਾਬੀ ਗੱਭਰੂਆਂ ਨੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ।

https://www.instagram.com/p/Bpi6Hmqn9uJ/?taken-by=ptc.network

ਜੱਜ ਦੇ ਤੌਰ 'ਤੇ ਪਹੁੰਚੇ ਵਿੰਦੂ ਦਾਰਾ ਸਿੰਘ ,ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਨੇ ਪੰਜਾਬ ਦੇ ਇਸ ਹੁਨਰ ਨੂੰ ਪਰਖ ਕੇ ਸਭ ਦੇ ਸਾਹਮਣੇ ਰੱਖਿਆ ਅਤੇ ਆਖਿਰਕਾਰ ਪੰਜਾਬ ਦਾ ਹੁਨਰ ਫਾਈਨਲ ਰਾਊਂਡ 'ਚ ਪਹੁੰਚ ਚੁੱਕਿਆ ਹੈ ।ਉਨ੍ਹਾਂ ਗੱਭਰੂਆਂ ਚੋਂ ਹੀ ਇੱਕ ਹਨ ਪੰਜਾਬ ਗੁਰਦਾਸਪੁਰ ਦੇ ਰਹਿਣ ਵਾਲੇ ਵੀਹ ਸਾਲਾਂ ਦੇ ਭਰਤ ਸ਼ਰਮਾ । ਭਰਤ ਸ਼ਰਮਾ ਪਾਵਰ ਲਿਫਟਰ ਹਨ ਅਤੇ ਗੁਰਦਾਸਪੁਰ ਦੇ ਜੰਮਪਲ ਹਨ ।ਉਨ੍ਹਾਂ ਨੂੰ ਨਿਸ਼ਾਨੇਬਾਜ਼ੀ ,ਕਿਤਾਬਾਂ ਪੜਨ ਅਤੇ ਮੈਡੇਟੇਸ਼ਨ ਕਰਨ ਦਾ ਸ਼ੌਂਕ ਹੈ ।

bharat sharma bharat sharma

Related Post