ਪੰਜਾਬ ਦੀ ਕਮਲਪ੍ਰੀਤ ਨੇ ਟੋਕੀਓ ਓਲੰਪਿਕਸ ਵਿੱਚ ਰਚਿਆ ਇਤਿਹਾਸ, ਡਿਸਕਸ ਥਰੋ ਮੁਕਾਬਲੇ ਦੇ ਫਾਈਨਲ ਵਿੱਚ ਬਣਾਈ ਜਗ੍ਹਾ

By  Rupinder Kaler July 31st 2021 11:15 AM

ਪੰਜਾਬ ਦੀ ਰਹਿਣ ਵਾਲੀ ਕਮਲਪ੍ਰੀਤ ਕੌਰ ਦੀ ਟੋਕੀਓ ਓਲੰਪਿਕਸ ਦੇ ਡਿਸਕਸ ਥਰੋ ਈਵੈਂਟ ਦੇ ਫਾਈਨਲ ਵਿੱਚ ਐਂਟਰੀ ਹੋ ਗਈ ਹੈ । ਇਸ ਦੇ ਨਾਲ ਹੀ ਕਮਲਪ੍ਰੀਤ ਕੌਰ ਆਪਣੀ ਤੀਜੀ ਕੋਸ਼ਿਸ਼ ਵਿੱਚ 64 ਮੀਟਰ ਸਕੋਰ ਕਰਕੇ ਇਸ ਈਵੈਂਟ ਵਿੱਚ ਮੈਡਲ ਦੀ ਮਜ਼ਬੂਤ ਦਾਅਵੇਦਾਰ ਬਣ ਗਈ ਹੈ।

ਹੋਰ ਪੜ੍ਹੋ :

ਅੰਮ੍ਰਿਤ ਮਾਨ ਆਪਣੀ ਮਾਂ ਨੂੰ ਯਾਦ ਕਰਕੇ ਹੋਏ ਭਾਵੁਕ, ਭਾਵੁਕ ਪੋਸਟ ਕੀਤੀ ਸਾਂਝੀ

ਡਿਸਕਸ ਥਰੋ ਵਿੱਚ ਕਮਲਪ੍ਰੀਤ ਕੌਰ ਦਾ ਸਰਬੋਤਮ ਪ੍ਰਦਰਸ਼ਨ 66.59 ਮੀਟਰ ਹੈ ਜੋ ਉਸਨੇ ਜੂਨ ਵਿੱਚ ਪਟਿਆਲਾ ਵਿੱਚ ਆਯੋਜਿਤ ਇੰਡੀਅਨ ਗ੍ਰਾਂਡ ਪ੍ਰੀਕਸ ਵਿੱਚ ਕੀਤਾ ਸੀ। ਹੁਣ ਜੇਕਰ ਉਹ ਫਾਈਨਲ ਵਿੱਚ ਆਪਣਾ ਸਰਬੋਤਮ ਪ੍ਰਦਰਸ਼ਨ ਦੁਹਰਾਉਣ ਵਿੱਚ ਸਫਲ ਹੋ ਜਾਂਦੀ ਹੈ, ਤਾਂ ਉਸ ਦਾ ਤਮਗਾ ਜਿੱਤਣਾ ਯਕੀਨੀ ਹੈ। ਕਮਲਪ੍ਰੀਤ ਕੌਰ ਗਰੁੱਪ ਬੀ ਵਿੱਚ ਦੂਜੇ ਸਥਾਨ ’ਤੇ ਰਹੀ।

ਕਮਲਪ੍ਰੀਤ ਕੌਰ ਹੁਣ 2 ਅਗਸਤ ਨੂੰ ਹੋਣ ਵਾਲੇ ਡਿਸਕਸ ਥਰੋ ਦੇ ਫਾਈਨਲ ਵਿੱਚ ਮੈਡਲ ਜਿੱਤਣ ਲਈ ਉਤਰੇਗੀ। ਜੇਕਰ ਉਹ ਇਸ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਉਹ ਓਲੰਪਿਕਸ ਵਿੱਚ ਅਥਲੈਟਿਕਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਜਾਵੇਗੀ। ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਤੋਂ ਆਈ ਹੈ।

Related Post