ਰਾਜਵੀਰ ਜਵੰਦਾ ਗਿੱਧੇ ਵਿੱਚ ਨੱਚਦੀ ਕਿਸ ਮੁਟਿਆਰ ਲਈ ਪਾ ਰਹੇ ਹਨ ਬੋਲੀਆਂ

By  Rupinder Kaler October 4th 2019 12:01 PM

ਗਾਇਕ ਰਾਜਵੀਰ ਜਵੰਦਾ ਦਾ ਨਵਾਂ ਗਾਣਾ ‘ਪੁੱਤ ਜੱਟ ਦਾ’ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਰਿਲੀਜ਼ ਹੋ ਗਿਆ ਹੈ । ਰਾਜਵੀਰ ਜਵੰਦਾ ਦੇ ਇਸ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਯੂ-ਟਿਊਬ ਤੇ ਇਸ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਦੇ ਲਿਖੇ ਹੋਏ ਹਨ ਜਦਕਿ ਸੰਗੀਤ ਜੇ.ਸਟੈਟਿਕ ਨੇ ਦਿੱਤਾ ਹੈ ।

https://www.instagram.com/p/B3Lus5oAAHF/

ਇਸ ਗੀਤ ਦਾ ਵੀਡੀਓ ਪ੍ਰਸਿੱਧ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ । ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ  ਜਾਵੇ ਤਾਂ ਰਾਜਵੀਰ  ਜਵੰਦਾ ਦਾ ਹਾਲ ਹੀ ‘ਚ ਇੱਕ ਗੀਤ ਆਇਆ ਸੀ ਡ੍ਰੀਮ । ਜਿਸ  ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/B2supOvAr2O/

ਇਸ ਤੋਂ ਇਲਾਵਾ ‘ਹੋਣ ਵਾਲਾ ਸਰਦਾਰ’, ਸਰਨੇਮ ਵਰਗੇ ਗੀ ਹਿੱਟ ਲਿਸਟ ਦੀ ਸ਼ਾਨ ਬਣਦੇ ਹਨ । ਰਾਜਵੀਰ ਜਵੰਦਾ ਨੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ । ਉਨ੍ਹਾਂ ਨੇ ਹਾਲ ‘ਚ ਹੀ ਕਰਮਜੀਤ ਅਨਮੋਲ ਦੇ ਨਾਲ ਫ਼ਿਲਮ ਮਿੰਦੋ ਤਸੀਲਦਾਰਨੀ ‘ਚ ਵੀ ਕੰਮ ਕੀਤਾ ਸੀ ।ਜਿਸ ਨੂੰ ਕਿ ਕਾਫੀ ਪਸੰਦ ਕੀਤਾ ਗਿਆ ਸੀ ।

Related Post