ਸਿੱਪੀ ਗਿੱਲ ਕਹਿ ਰਹੇ ਨੇ 'ਪਿਆਰ ਕਦੇ ਨੀ ਘੱਟਦਾ'  

By  Shaminder October 25th 2018 01:45 PM

ਮਸ਼ਹੂਰ ਪੰਜਾਬੀ ਗਾਇਕ ਸਿੱਪੀ ਗਿੱਲ ਹਾਜ਼ਿਰ ਹਨ ਆਪਣਾ ਇਕ ਹੋਰ ਨਵਾਂ ਪੰਜਾਬੀ ਗੀਤ ਲੈਕੇ ਜਿਸਦਾ ਨਾਮ ਹੈ  “ਪਿਆਰ ਨੀ ਘੱਟਦਾ” | ਦੱਸ ਦਈਏ ਕਿ ਇਹ ਇਕ ਸੈਡ ਗੀਤ ਹੈ | ਇਸ ਗੀਤ ਨੂੰ ਲੋਕਾਂ ਦੁਆਰਾ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਗੀਤ ਨੂੰ ਰਿਲੀਜ਼ ਹੋਏ ਅਜੇ ਇਕ ਹੀ ਦਿਨ ਹੋਇਆ ਹੈ | ਸੱਚੇ ਪਿਆਰ ਵਿੱਚ ਬਹੁਤ ਤਾਕਤ ਹੁੰਦੀ ਹੈ ਅਤੇ ਸੱਚਾ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਕਦੇ ਕੋਈ ਵੱਖ ਨਹੀਂ ਕਰ ਸੱਕਦਾ ਕੁਝ ਇਸ ਤਰਾਂ ਦੀ ਹੀ ਵਿਖਾਇਆ ਹੈ ਸਿੱਪੀ ਗਿੱਲ ਦੇ ਆਪਣੇ ਇਸ ਗੀਤ ‘ਚ |ਜਿਥੇ ਕਿ ਸਿੱਪੀ ਗਿੱਲ ਨੇ ਇਸ ਗੀਤ ਨੂੰ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਇਸ ਗੀਤ ਦੇ ਬੋਲ ” ਮਨਿੰਦਰ ਕਾਲੀਏ ” ਦੁਆਰਾ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਮਿਊਜ਼ਿਕ ” ਦੇਸੀ ਰੂਟਜ ” ਨੇ ਦਿੱਤਾ ਹੈ |

ਹੋਰ ਵੇਖੋ : ਸਿੱਪੀ ਗਿੱਲ ਦੇ ਗੀਤ ‘ਚੰਡੀਗੜ੍ਹ’ ਨੂੰ ਮਿਲ ਰਿਹਾ ਸਰੋਤਿਆਂ ਦਾ ਭਰਵਾਂ ਹੁੰਗਾਰਾ

https://www.youtube.com/watch?v=ltGTy2gbt6A

ਸਿੱਪੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਦੇ ਜ਼ਰੀਏ ਇਸ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਸਭ ਨੂੰ ਇਸ ਦੀ ਜਾਣਕਾਰੀ ਦਿੱਤੀ | ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਇਹ ਵੀ ਲਿਖਿਆ ਕਿ -: ਹੁਣ ਇਹ ਗੀਤ ਤੁਹਾਡਾ ਹੋ ਗਿਆ ਹੈ ਜੇ ਚੰਗਾ ਲੱਗੇ ਤਾਂ ਸ਼ੇਅਰ ਜਰੂਰ ਕਰਿਓ | ਦੱਸ ਦਈਏ ਸਿੱਪੀ ਗਿੱਲ ਹੁਣ ਤੱਕ ਕਈ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ |

ਸਿੱਪੀ ਗਿੱਲ ਦੇ ਗੀਤਾਂ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ | ਸਿੱਪੀ ਗਿੱਲ ਆਪਣੇ ਇਸ ਗੀਤ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ ਅਤੇ ਉਹਨਾਂ ਨੂੰ ਉਮੀਦ ਹੈ ਕਿ ਬਾਕੀ ਗੀਤਾਂ ਦੀ ਤਰਾਂ ਸਰੋਤਿਆਂ ਵੱਲੋਂ ਇਸ ਗੀਤ ਨੂੰ ਵੀ ਬਹੁਤ ਪਿਆਰ ਦਿੱਤਾ ਜਾਵੇਗਾ |

Related Post