ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੋਇਆ ਵੱਡਾ ਨੁਕਸਾਨ, ਸੂਫ਼ੀ ਲੈਜੇਂਡ ਪਦਮ ਸ਼੍ਰੀ ਪਿਆਰੇ ਲਾਲ ਨੇ ਛਡਿਆ ਸਾਡਾ ਸਾਥ

By  Gopal Jha March 9th 2018 07:17 AM -- Updated: March 9th 2018 08:57 AM

ਅੱਜ ਸਵੇਰੇ 8 ਵਜੇ ਸੂਫ਼ੀ ਲੈਜੇਂਡ ਪਦਮ ਸ਼੍ਰੀ ਪਿਆਰੇ ਲਾਲ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ, ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਦੇਹਾਂਤ ਦਿਲ ਦਾ ਦੋਰਾ ਪੈਣ ਕਰਕੇ ਹੋਇਆ ਹੈ | ਇਸ ਗੱਲ ਤੋਂ ਪੂਰੀ ਏਂਟਰਟੇਨਮੇਂਟ ਇੰਡਸਟਰੀ ਸਦਮੇਂ ਵਿਚ ਹੈ, ਕਿੱਸੇ ਨੂੰ ਵੀ ਇਸ ਗੱਲ ਤੇ ਯਕੀਨ ਹੀ ਨਹੀਂ ਹੋ ਰਿਹਾ | 1951 ਦੇ ਵਿਚ ਪਿੰਡ ਗੁਰੂ ਕੀ ਵਡਾਲੀ ਵਿਚ ਜਨਮੇ ਸੂਫ਼ੀ ਲੈਜੇਂਡ ਪਦਮ ਸ਼੍ਰੀ ਪਿਆਰੇ ਲਾਲ ਜੀ ਦੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਉਹਨਾਂ ਦੇ ਘਰ ਤੋਂ ਹੀ ਹੋ ਗਈ ਸੀ |

ਉਹਨਾਂ ਦੀ ਜਿਸ ਸੂਫ਼ੀ ਆਵਾਜ਼ ਦਾ ਦੀਵਾਨਾ ਹਰ ਕੋਈ ਸੀ, ਉਸ ਸੂਫੀ ਆਵਾਜ਼ ਦੇ ਪਿਛੇ ਉਹਨਾਂ ਦੇ ਪਿਤਾ ਤੇ ਓਹਨਾ ਦੇ ਉਸਤਾਦ ਸ਼੍ਰੀ ਠਾਕੁਰ ਦਾਸ ਦੇ ਨਾਲ ਨਾਲ ਹੋਰ ਵੀ ਉਸਤਾਦਾਂ ਜਿਵੇਂ ਕਿ ਪੰਡਿਤ ਦੁਰਗਾ ਦਾਸ , ਉਸਤਾਦ ਆਸ਼ਿਕ ਅਲੀ ਖਾਨ , ਮੱਛਣ ਖਾਨ ਤੇ ਬੜੇ ਗ਼ੁਲਾਮ ਅਲੀ ਖਾਨ ਜੀ ਦਾ ਵੀ ਵਡਮੁੱਲਾ ਯੋਗਦਾਨ ਰਿਹਾ ਹੈ | ਪਦਮ ਸ਼੍ਰੀ ਪੁਰਨਚੰਦ ਵਡਾਲੀ ਤੇ ਸ਼੍ਰੀ ਪਿਆਰੇ ਲਾਲ ਜੀ ਦੀ ਸੂਫ਼ੀ ਜੋੜੀ ਨੇ ਪੂਰੀ ਦੁਨੀਆਂ ਵਿਚ ਪੰਜਾਬੀਆਂ ਦਾ ਮਾਨ ਵਧਾਇਆ ਤੇ ਜਿਥੇ ਵੀ ਇਹਨਾਂ ਦੀ ਸੂਫ਼ੀਆਨਾ ਮਹਿਫ਼ਿਲ ਸਜੀ, ਉਥੇ ਹਰ ਕੋਈ ਇਹਨਾਂ ਦਾ ਮੁਰੀਦ ਬਣ ਗਿਆ | ਸੂਫ਼ੀ ਲੈਜੇਂਡ ਪਦਮ ਸ਼੍ਰੀ ਪਿਆਰੇ ਲਾਲ ਭਾਵੇਂ ਅੱਜ ਸਾਡਾ ਸਾਰਿਆਂ ਦਾ ਸਾਥ ਛੱਡ ਗਏ, ਪਰ ਉਹਨਾਂ ਦੀ ਸੂਫ਼ੀਆਨਾ ਆਵਾਜ਼ ਦਾ ਅਹਿਸਾਸ ਰਹਿੰਦੀ ਦੁਨੀਆਂ ਤੱਕ ਰਹੇਗਾ |

Edited By: Gourav Kochhar

Related Post