'ਕਿਸਮਤ' ਦੇ ਗੀਤ ਲੋਕਾਂ ਨੂੰ ਆ ਰਹੇ ਪਸੰਦ ,ਫਿਲਮ 21 ਸਤੰਬਰ ਨੂੰ ਹੋਵੇਗੀ ਰਿਲੀਜ਼ 

By  Shaminder September 5th 2018 12:20 PM

'ਕਿਸਮਤ' Qismat ਫਿਲਮ ੨੧ Movie ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ।ਇਸ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ । ਇਸਦੇ ਨਾਲ ਹੀ ਫਿਲਮ ਇੱਕੀ ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ।ਇਸ ਫਿਲਮ ਨੂੰ ਲੈ ਕੇ ਫਿਲਮ ਦੀ ਟੀਮ ਜਿੱਥੇ ਉਤਸ਼ਾਹਿਤ ਹੈ ,aੁੱਥੇ ਹੀ ਐਮੀ ਵਿਰਕ ਨੂੰ ਵੀ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ । ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਨੇ ।

https://www.instagram.com/p/BnQ77uXgtah/?hl=en&taken-by=ammyvirk

ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਜੱਸ ਮਾਣਕ ਇਸ ਫਿਲਮ ਦੇ ਟ੍ਰੇਲਰ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਨੇ । ਇਹੀ ਨਹੀਂ ਇਸ ਫਿਲਮ ਦੇ ਗੀਤਾਂ ਦੀ ਵੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਨੇ ।ਐਮੀ ਵਿਰਕ ਇੱਕ ਵਾਰ ਇੱਕ ਵਾਰ ਫਿਰ ਤੋਂ ਧੁੰਮਾਂ ਪਾਉਣ ਲਈ ਆ ਰਹੇ ਨੇ । ਇਸ ਵਾਰ ਉਹ ਆਪਣੀ ਕਿਸਮਤ ਫਿਲਮ 'ਕਿਸਮਤ' 'ਚ ਆਜ਼ਮਾ ਰਹੇ ਨੇ । ਇਸ ਵਾਰ ਉਨ੍ਹਾਂ ਦੇ ਨਾਲ ਫਿਲਮ 'ਚ ਨਜ਼ਰ ਆਉਣਗੇ ਸਰਗੁਨ ਮਹਿਤਾ । ਇਸ ਫਿਲਮ 'ਚ ਐਮੀ ਵਿਰਕ ਅਤੇ ਸਰਗੁਨ ਮਹਿਤਾ ਰੋਮਾਂਸ ਕਰਦੇ ਨਜ਼ਰ ਆਉਣਗੇ ।

qismat

ਇਸ ਤੋਂ ਪਹਿਲਾਂ ਐਮੀ ਵਿਰਕ 'ਬੰਬੂਕਾਟ' ,'ਨਿੱਕਾ ਜ਼ੈਲਦਾਰ','ਲੌਂਗ ਲਾਚੀ' ਸਣੇ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਅਤੇ ਇਨਾਂ ਸਾਰੀਆਂ ਫਿਲਮਾਂ 'ਚ ਵੱਖ-ਵੱਖ ਤਰਾਂ ਦੇ ਕਿਰਦਾਰ ਨਿਭਾ ਕੇ ਉਨ੍ਹਾਂ ਨੇ ਆਪਣੀ ਬਹੁਮੁਖੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਐਮੀ ਵਿਰਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਫਿਲਮਾਂ 'ਚ ਸੰਜੀਦਾ ,ਚੁਲਬੁਲੇ ਅਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ।ਸਰਗੁਨ ਮਹਿਤਾ ਵੀ ਇਸ ਫਿਲਮ 'ਚ ਐਮੀ ਵਿਰਕ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਹੁਣ 'ਕਿਸਮਤ' ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਉਸੇ ਥਾਂ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿੱਚ ਹਨ ।ਇਹ ਜੋੜੀ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਨਾਉਣ ਵਿੱਚ ਕਾਮਯਾਬ ਹੋਵੇਗੀ ਜਾਂ ਨਹੀਂ ਇਹ ਤਾਂ ਫਿਲਮ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ।ਪਰ ਫਿਲਹਾਲ ਤਾਂ ਇਨ੍ਹਾਂ ਦੋਨਾਂ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ ਅਤੇ ਇਸ ਫਿਲਮ ਨੂੰ ਲੈ ਕੇ ਫਿਲਮ ਦੇ ਕਲਾਕਾਰ ਵੀ ਬੇਹੱਦ ਉਤਸ਼ਾਹਿਤ ਨੇ ।

 

Related Post