ਕਿਸ ਸਰਦਾਰ ਦੀ ਕੁਈਨ ਬਣ ਗਈ ਰੁਪਿੰਦਰ ਹਾਂਡਾ ,ਵੇਖੋ ਵੀਡਿਓ                

By  Shaminder October 26th 2018 04:56 AM

ਰੁਪਿੰਦਰ ਹਾਂਡਾ ਬੇਰੁਖੀਆਂ ਦੀ ਕਾਮਯਾਬੀ ਤੋਂ ਬਾਅਦ  ਲੈ ਕੇ ਆਏ ਨੇ 'ਕੁਈਨ ਆਫ ਸਰਦਾਰ' ।ਜੀ ਹਾਂ ਰੁਪਿੰਦਰ ਹਾਂਡਾ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ 'ਚ ਰੁਪਿੰਦਰ ਹਾਂਡਾ ਨੇ ਆਪਣੇ ਸਰਦਾਰ ਦੀ ਤਾਰੀਫ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਦੇ ਵਾਂਗ ਹੀ ਉਸ ਦਾ ਸਰਦਾਰ ਵੀ ਪੂਰੀ ਟੌਹਰ ਰੱਖਦਾ ਹੈ ਅਤੇ ਜਿੰਨੀ ਸ਼ੁਕੀਨ ਉਹ ਖੁਦ ਹੈ । ਉਸ ਤੋਂ ਵੀ ਕਿਤੇ ਜ਼ਿਆਦਾ ਸ਼ੁਕੀਨ ਹੈ ਉਸ ਦਾ ਸਰਦਾਰ ।ਕਿਉਂਕਿ ਜਿੰਨਾ ਸਮਾਂ ਉਹ ਆਪਣੇ ਸ਼ਿੰਗਾਰ 'ਚ ਲਗਾਉਂਦੀ ਹੈ ਓਨੇ ਸਮੇਂ 'ਚ ਉਸ ਦਾ ਸਰਦਾਰ ਆਪਣੀ ਮੁੱਛ ਨੂੰ ਹੀ ਸੈੱਟ ਕਰਦਾ ਹੈ ।

ਹੋਰ ਵੇਖੋ : ਜਦੋਂ ਰੁਪਿੰਦਰ ਹਾਂਡਾ ਨੇ ਆਪਣੇ ਫੈਨ ਦੇ ਅੱਗੇ ਝੁਕਾਇਆ ਆਪਣਾ ਸਿਰ

https://www.instagram.com/p/BpW7GOhnC0Y/?hl=en&taken-by=rupinderhandaofficial

ਆਪਣੇ ਸਰਦਾਰ ਨਾਲ ਉਹ ਏਨੀ ਖੁਸ਼ ਹੈ ਕਿ ਉਸ ਨੂੰ ਇਹੀ ਡਰ ਸਤਾਉਂਦਾ ਹੈ ਕ ਦੋਵਾਂ ਨੂੰ ਦੁਨੀਆ ਦੀ ਨਜ਼ਰ ਹੀ ਨਾ ਲੱਗ ਜਾਵੇ ਅਤੇ ਦੋਵਾਂ ਦੀਆਂ ਬਲਾਵਾਂ ਲੈਂਦੀ ਹੈ ਮਾਂ । ਇਸ ਗੀਤ ਨੁੰ ਸੰਗੀਤ ਮਿਸਟਰ ਵੋਵ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਬੱਲੀ ਬਲਜੀਤ ਨੇ ਲਿਖੇ ਨੇ ।ਵੀਡਿਓ ਐਵੇਕਸ ਢਿੱਲੋਂ ਨੇ ਬਣਾਈ ਹੈ ਜਦਕਿ ਪ੍ਰੋਡਿਊਸ ਕੀਤਾ ਹੈ ਸੁਮਿਤ ਸਿੰਘ ਨੇ ।ਇਸ ਗੀਤ ਦੇ ਬੋਲ ਬਹੁਤ ਹੀ ਵਧੀਆ ਲਿਖੇ ਨੇ ਬੱਲੀ ਬਲਜੀਤ ਨੇ ਅਤੇ ਉਸ ਤੋਂ ਵੀ ਵਧੀਆ ਫਿਲਮਾਇਆ ਗਿਆ ਹੈ ਇਸ ਗੀਤ ਨੂੰ ।

queen-of-sardar queen-of-sardar

ਤੁਹਾਨੂੰ ਦੱਸ ਦਈਏ ਕਿ ਬੇਰੁਖੀਆਂ ਗੀਤ ਤੋਂ ਬਾਅਦ ਰੁਪਿੰਦਰ ਹਾਂਡਾ ਇਸ ਪ੍ਰੋਜੈਕਟ 'ਤੇ ਹੀ ਕੰਮ ਕਰ ਰਹੀ ਸੀ ਅਤੇ ਹੁਣ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ।'ਬੇਰੁਖੀਆਂ' ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਜਾਂ ਨਹੀਂ ਇਹ ਵੇਖਣਾ ਹੋਵੇਗਾ ।ਪਰ ਰੁਪਿੰਦਰ ਹਾਂਡਾ ਨੂੰ ਪੂਰੀ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਉਨ੍ਹਾਂ ਦੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ । ਪਰ ਹੁਣ ਇਹ ਸਰੋਤੇ ਹੀ ਤੈਅ ਕਰਨਗੇ ਕਿ ਉਨ੍ਹਾਂ ਦਾ ਇਹ ਗੀਤ ਉਨ੍ਹਾਂ ਨੂੰ ਕੁਈਨ ਬਣਾਉਣ 'ਚ ਕਿੰਨਾ ਕਾਮਯਾਬ ਹੁੰਦਾ ਹੈ ।

 

Related Post