ਬੋਰਡ ਦੇ ਪੇਪਰਾਂ ’ਚ ਘੱਟ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ ਅਦਾਕਾਰ ਆਰ ਮਾਧਵਨ ਨੇ ਇਸ ਤਰ੍ਹਾਂ ਵਧਾਇਆ ਹੌਸਲਾ
Rupinder Kaler
July 16th 2020 03:38 PM
ਬੀਤੇ ਦਿਨ ਸੀਬੀਐੱਸਸੀ ਨੇ 10ਵੀਂ ਕਲਾਸ ਦਾ ਰਿਜਲਟ ਐਲਾਨ ਦਿੱਤਾ ਗਿਆ ਹੈ । ਕਿਸੇ ਰਿਜਲਟ ਨੂੰ ਲੈ ਕੇ ਬੱਚਿਆਂ ਤੇ ਬਹੁਤ ਪ੍ਰੈਸ਼ਰ ਹੁੰਦਾ ਹੈ । ਰਿਜਲਟ ਦੌਰਾਨ ਆਏ ਨੰਬਰਾਂ ਤੇ ਹੀ ਬੱਚਿਆਂ ਦੀ ਪੂਰੀ ਜ਼ਿੰਦਗੀ ਸਿਮਟੀ ਹੋਈ ਦਿਖਾਈ ਦਿੰਦੀ ਹੈ । ਅਜਿਹੇ ਹਲਾਤਾਂ ਵਿੱਚ ਜਿਨ੍ਹਾਂ ਦੇ ਘੱਟ ਨੰਬਰ ਆਉਂਦੇ ਹਨ ਉਹਨਾਂ ਦਾ ਮਨੋਬਲ ਟੁੱਟ ਜਾਂਦਾ ਹੈ । ਇਹਨਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਅਦਾਕਾਰ ਆਰ ਮਾਧਵਨ ਨੇ ਟਵਿੱਟਰ ਤੇ ਆਪਣੇ ਬੋਰਡ ਦੇ ਨੰਬਰ ਸ਼ੇਅਰ ਕੀਤੇ ਹਨ ਤੇ ਵਿਦਿਆਰਥੀਆਂ ਨੂੰ ਨਿਰਾਸ਼ ਨਾ ਹੋਣ ਦੀ ਸਲਾਹ ਦਿੱਤੀ ਹੈ ।