ਸਿੱਧੂ ਮੂਸੇ ਵਾਲਾ ਤੇ ਆਰ ਨੇਤ ਦੇ ਗੀਤ ‘POISON’ ਦਾ ਟੀਜ਼ਰ ਰਿਲੀਜ਼, ਪੂਰਾ ਗੀਤ ਹੋਵੇਗਾ ਇਸ ਦਿਨ ਰਿਲੀਜ਼

By  Aaseen Khan June 14th 2019 10:20 AM

ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਦੋਵੇਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਘੱਟ ਸਮੇਂ ਦੌਰਾਨ ਹੀ ਵੱਡਾ ਨਾਮਣਾ ਖੱਟ ਚੁੱਕੇ ਹਨ। ਜ਼ਿਲ੍ਹਾ ਮਾਨਸਾ ਤੋਂ ਆਉਂਦੇ ਇਹ ਨੌਜਵਾਨ ਗਾਇਕ ਹੁਣ ਇਕੱਠੇ ਗੀਤ ਲੈ ਕੇ ਆ ਰਹੇ ਹਨ ਜਿਸ ਦਾ ਟੀਜ਼ਰ ਵੀ ਸਾਹਮਣੇ ਆ ਚੁੱਕਿਆ ਹੈ। 'ਪੁਆਏਜ਼ਨ' ਨਾਮ ਦੇ ਇਸ ਗੀਤ ਦਾ ਕੁਝ ਦਿਨ ਪਹਿਲਾਂ ਪੋਸਟਰ ਸਾਂਝਾ ਕਰ ਜਾਣਕਾਰੀ ਦਿੱਤੀ ਗਈ ਸੀ। ਗੀਤ ਦਾ ਟੀਜ਼ਰ ਸ਼ਾਨਦਾਰ ਹੈ ਜਿਸ 'ਚ ਆਰ ਨੇਤ, ਸਿੱਧੂ ਮੂਸੇ ਵਾਲਾ, ਅਤੇ ਬਿੱਗ ਬਰਡ ਵੀ ਨਜ਼ਰ ਆ ਰਹੇ ਹਨ। 'ਪੁਆਏਜ਼ਨ' ਗੀਤ ਸਿੱਧੂ ਮੂਸੇ ਵਾਲਾ ਦੇ ਆਪਣੇ ਯੂ ਟਿਊਬ ਚੈਨਲ 'ਤੇ 20 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਵੇਖੋ : 10 ਸਾਲ ਦੀ ਵਜਾਏ ਸਿੱਧੂ ਮੂਸੇ ਵਾਲੇ ਨੇ 1 ਸਾਲ ਦੇ ਚੈਲੇਂਜ 'ਚ ਕੀਤਾ ਇਹ ਮੁਕਾਮ ਹਾਸਿਲ

ਦੱਸ ਦਈਏ ਗੀਤ ਨੂੰ ਗਾਇਆ, ਬੋਲ ਅਤੇ ਕੰਪੋਜ਼ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨੇ ਮਿਲ ਕੇ ਕੀਤਾ ਹੈ ਅਤੇ ਸੰਗੀਤ ਦ ਕਿੱਡ ਵੱਲੋਂ ਤਿਆਰ ਕੀਤਾ ਗਿਆ ਹੈ। ਉੱਥੇ ਹੀ ਵੀਡੀਓ ਅਗਮ ਮਾਨ ਵੱਲੋਂ ਬਣਾਇਆ ਗਿਆ ਹੈ। ਦੱਸ ਦਈਏ ਗਾਇਕ ਆਰ ਨੇਤ ਵੱਲੋਂ ਕੁਝ ਦਿਨ ਪਹਿਲਾਂ ਇਸ ਗੀਤ ਦੇ ਸ਼ੂਟ ਦਾ ਵੀਡੀਓ ਵੀ ਦਰਸ਼ਕਾਂ ਨਾਲ ਸਾਂਝਾ ਕੀਤਾ ਗਿਆ ਸੀ ਜਿਸ 'ਚ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਦਿਖਾਈ ਦੇ ਰਹੇ ਸਨ। ਉਸ ਤੋਂ ਬਾਅਦ ਹੀ ਪ੍ਰਸ਼ੰਸਕਾਂ 'ਚ ਗੀਤ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਹੈ।

Related Post