ਆਰ ਨੇਤ ਦੇ ਨਵੇਂ ਗੀਤ ‘ਰੀਲਾਂ ਵਾਲਾ ਡੈੱਕ’ ਦਾ ਟੀਜ਼ਰ ਹੋਇਆ ਰਿਲੀਜ਼

By  Rupinder Kaler November 27th 2019 10:24 AM

ਗਾਇਕ ਆਰ ਨੇਤ ਦੇ ਨਵੇਂ ਗੀਤ ‘ਰੀਲਾਂ ਵਾਲਾ ਡੈੱਕ’ ਦਾ ਟੀਜਰ ਰਿਲੀਜ਼ ਹੋ ਗਿਆ ਹੈ । ਜਿਸ ਦੀ ਜਾਣਕਾਰੀ ਆਰ ਨੇਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ । ਇਸ ਟੀਜ਼ਰ ਨੂੰ ਦੇਖਕੇ ਲੱਗਦਾ ਹੈ ਕਿ ਇਸ ਵਿੱਚ ਨਵੇਂ ਤੇ ਪੁਰਾਣੇ ਦੌਰ ਦੀ ਗੱਲ ਹੋਵੇਗੀ । ਇਸ ਟੀਜ਼ਰ ਵਿੱਚ ਉਸ ਦੌਰ ਨੂੰ ਦਿਖਾਇਆ ਗਿਆ ਹੈ, ਜਿਸ ਦੌਰ ਵਿੱਚ ਕੈਸੇਟ ਵਾਲੇ ਡੈੱਕ ਚਲਦੇ ਸਨ।ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਆਰ ਨੇਤ ਦੇ ਨਾਲ ਨਾਲ ਲਾਭ ਹੀਰਾ ਵੀ ਨਜ਼ਰ ਆਉਣਗੇ ।

https://www.instagram.com/p/B5UddrvltVw/

ਇਸ ਗਾਣੇ ਦੇ ਬੋਲ ਆਰ ਨੇਤ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਦਾ ਹੈ । ਖ਼ੂਬਸੂਰਤ ਪੰਜਾਬੀ ਮਾਡਲ ਗਿੰਨੀ ਕਪੂਰ ਇਸ ਗਾਣੇ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

https://www.instagram.com/p/B5VHshoDbpU/?utm_source=ig_web_copy_link

ਡਾਇਰੈਕਟਰ ਜਿਓਣਾ (jeona) ਵੱਲੋਂ ਗਾਣੇ ਦੇ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਇਸ ਗਾਣੇ ਨੂੰ ਸਪੀਡ ਰਿਕਾਰਡਸ ਦੇ ਲੇਬਲ ਹੇਠ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਫੈਨਜ਼ ‘ਚ ਇਸ ਗਾਣੇ ਨੂੰ ਲੈ ਕੇ ਕਾਫੀ ਉਤਸੁਕਤਾ ਦੇਖਣ ਨੂੰ ਮਿਲ ਰਹੀ ਹੈ।

Related Post