ਆਰ ਨੇਤ ਨੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਕੇ ਕਿਹਾ ਕੁਝ ਅਜਿਹਾ

By  Aaseen Khan August 7th 2019 10:26 AM

ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਆਉਂਦੇ ਇਹਨਾਂ ਦੋਨਾਂ ਗਾਇਕਾਂ ਨੇ ਥੋੜੇ ਸਮੇਂ 'ਚ ਵੱਡੀ ਪਹਿਚਾਣ ਬਣਾਈ ਹੈ। ਅਕਸਰ ਹੀ ਦੋਨੋ ਨਾਮ ਗਾਣਿਆਂ ਦੇ ਚਲਦਿਆਂ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ। ਗਾਇਕ ਤੇ ਗੀਤਕਾਰ ਤਾਂ ਦੋਨੋ ਹਨ ਹੀ ਨਾਲ ਹੀ ਚੰਗੇ ਦੋਸਤ ਵੀ ਹਨ। ਆਰ ਨੇਤ ਅਤੇ ਸਿੱਧੂ ਮੂਸੇ ਵਾਲਾ ਇਕੱਠੇ ਪੋਆਏਜ਼ਨ ਨਾਮ ਦਾ ਗੀਤ ਲੈ ਕੇ ਆਏ ਹਨ ਜਿਸ ਨੂੰ ਦਰਸ਼ਕਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ। ਹੁਣ ਆਰ ਨੇਤ ਨੇ ਸਿੱਧੂ ਮੂਸੇ ਵਾਲਾ ਅਤੇ ਉਹਨਾਂ ਦੇ ਮਾਤਾ ਪਿਤਾ ਨਾਲ ਤਸਵੀਰ ਸਾਂਝੀ ਕਰਕੇ ਸਿੱਧੂ ਦੇ ਹੀ ਗੀਤ ਦੀ ਇੱਕ ਲਾਈਨ ਕੈਪਸ਼ਨ 'ਚ ਲਿਖੀ ਹੈ। ਉਹਨਾਂ ਲਿਖਿਆ "ਮੇਰੀ ਮਾਂ ਮੇਰਾ ਰੱਬ ਜਿਹਦੀ ਕੁੱਖੋਂ ਹੋਇਆ ਪੈਦਾ ਓਨੇ ਜ਼ਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ,ਜਿੱਥੇ ਤੇਰੀ ਪੁੱਤਰਾਂ ਜ਼ਮੀਰ ਮੁੱਕ ਗਈ, ਮਰ ਜਾਂਵੀ ਪੁੱਤਾ ਉੱਥੇ ਜਿਉਣ ਦਾ ਨੀ ਫ਼ਾਇਦਾ, Respect"।

 

View this post on Instagram

 

ਮੇਰੀ ਮਾਂ ਮੇਰਾ ਰੱਬ ਜੀ ਦੀ ਕੁੱਖੋਂ ਹੋਇਆ ਪੈਦਾ ਓਨੇ ਜ਼ਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ ਜਿੱਥੇ ਤੇਰੀ ਪੁੱਤਰਾਂ ਜ਼ਮੀਰ ਮੂੱਕ ਗਈ ਮਰ ਜਾਂਵੀ ਪੁੱਤਾਂ ਉੱਥੇ ਜਿਊਣ ਦਾ ਨੀ ਫ਼ਾਇਦਾ Respect ❤️❤️???

A post shared by R Nait (@official_rnait) on Aug 6, 2019 at 10:17am PDT

ਦੱਸ ਦਈਏ ਇਹ ਸੱਤਰਾਂ ਸਿੱਧੂ ਮੂਸੇ ਵਾਲਾ ਦੇ ਗੀਤ ਜਸਟ ਲਿਸਨ ਦੀਆਂ ਹਨ ਜਿਹੜਾ ਕਿ ਸੁਪਰ ਹਿੱਟ ਗੀਤ ਹੈ। ਭਾਵੇਂ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਦੇ ਚਲਦੇ ਕਈ ਵਿਵਾਦਾਂ 'ਚ ਵੀ ਘਿਰੇ ਰਹਿੰਦੇ ਹਨ ਪਰ ਉਹਨਾਂ ਵੱਲੋਂ ਮਾਤਾ ਪਿਤਾ ਲਈ ਕਹੀਆਂ ਅਜਿਹੀਆਂ ਗੱਲਾਂ ਦੇ ਚਲਦਿਆਂ ਉਹਨਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਅੱਜ ਅੰਤਾਂ ਦੀ ਹੈ।

ਹੋਰ ਵੇਖੋ : ਸੜਕ 'ਤੇ ਤੁਰੇ ਜਾਂਦੇ ਸਿੱਧੂ ਮੂਸੇ ਵਾਲੇ ਦੇ ਮੂਹੋਂ ਸੁਣੋ ਉਹਨਾਂ ਦਾ ਰੋਮੈਂਟਿਕ ਗੀਤ, ਦੇਖੋ ਵੀਡੀਓ

 

View this post on Instagram

 

WATCH TALKS ABOUT MY LATEST SONG #STRUGGLER IN #PTC SHOWCASE 9:30 PM ONLY ON @ptc.network

A post shared by R Nait (@official_rnait) on Aug 6, 2019 at 2:04am PDT

ਉੱਥੇ ਹੀ ਆਰ ਨੇਤ ਦਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਸਟਰਗਲ' ਵੀ ਖੂਬ ਚਰਚਾ 'ਚ ਬਣਿਆ ਹੋਇਆ ਹੈ। ਯੂ ਟਿਊਬ 'ਤੇ ਉਹਨਾਂ ਦੇ ਇਸ ਗੀਤ ਨੂੰ ਕੁਝ ਹੀ ਸਮੇਂ 'ਚ 35 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

Related Post