ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਹਨ ਨਵਾਂ ਗਾਣਾ

By  Rupinder Kaler July 16th 2020 06:20 PM

ਗਾਇਕ ਆਰ ਨੇਤ ਤੇ ਗੁਰਲੇਜ਼ ਅਖ਼ਤਰ ਇੱਕ ਵਾਰ ਫਿਰ ਇੱਕਠੇ ਗਾਣਾ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਆਰ ਨੇਤ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਆਰ ਨੇਤ ਦਾ ਇਹ ਗਾਣਾ ‘ਡਿਸਟੈਂਸ ਏਜ਼’ ਟਾਈਟਲ ਹੇਠ 24 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਵਿੱਚ ਆਰ ਨੇਤ ਦੇ ਨਾਲ ਕਮਲ ਖੰਗੂਰਾ ਫੀਮੇਲ ਆਰਟਿਸਟ ਦੇ ਤੌਰ ਤੇ ਨਜ਼ਰ ਆਉਣਗੇ । ਗੀਤ ਨੂੰ ਮਿਊਜ਼ਿਕ ਮਿਸਟਾ ਬਾਜ਼ ਨੇ ਦਿੱਤਾ ਹੈ, ਗੀਤ ਦੇ ਬੋਲ ਆਰ ਨੇਤ ਨੇ ਹੀ ਲਿਖੇ ਹਨ ।

https://www.instagram.com/p/CCs2_RWJvCW/

ਵੀਡੀਓ ਏ ਟਰੂ ਮੇਕਰਸ ਫ਼ਿਲਮ ਨੇ ਤਿਆਰ ਕੀਤੀ ਹੈ । ਗੀਤ ਨੂੰ ਲੈ ਕੇ ਆਰ ਨੇਤ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾ ਆਰ ਨੇਤ ਦਾ ਗਾਣਾ ਕਿਲੋਮੀਟਰ ਆਇਆ ਸੀ । ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

https://www.instagram.com/p/CBnRQ3VJcGa/

Related Post