ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਦੇ ਨਵੇਂ ਗਾਣੇ ‘ਰਾਹ ਪੁੱਛਦਾ’ ਦਾ ਪੀਟੀਸੀ ਪੰਜਾਬੀ ’ਤੇ ਹੋਏਗਾ ਪ੍ਰੀਮੀਅਰ

By  Rupinder Kaler November 2nd 2019 01:40 PM

ਗਾਇਕ ਰਾਜ ਬਰਾੜ ਦੀ ਬੇਟੀ ਸਵੀਤਾਜ ਬਰਾੜ ਗਾਇਕੀ ਤੇ ਮਾਡਲਿੰਗ ਦੇ ਖੇਤਰ ਵਿੱਚ ਨਾਂਅ ਬਣਾ ਰਹੀ ਹੈ । ਉਹਨਾਂ ਦੇ ਨਵੇਂ ਗਾਣੇ ‘ਰਾਹ ਪੁੱਛਦਾ’ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਕੀਤਾ ਜਾ ਰਿਹਾ ਹੈ । 4 ਨਵੰਬਰ ਨੂੰ ਪੀਟੀਸੀ ਪੰਜਾਬੀ ’ਤੇ ਦਿਖਾਏ ਜਾਣ ਵਾਲੇ ਇਸ ਗਾਣੇ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ ਤੇ ਦੇਸੀ ਰੂਟਸ ਨੇ ਆਪਣੇ ਮਿਊਜ਼ਿਕ ਨਾਲ ਇਸ ਗਾਣੇ ਨੂੰ ਸਜਾਇਆ ਹੈ ।

https://www.instagram.com/p/B4RNXhPBl76/

ਗਾਣੇ ਦਾ ਪੂਰਾ ਪ੍ਰੋਜੈਕਟ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਸਵੀਤਾਜ ਬਰਾੜ ਦਾ ਇਹ ਗਾਣਾ ਰੋਮਾਂਟਿਕ ਸੌਂਗ ਹੈ । ਜਿਸ ਵਿੱਚ ਕੁੜੀ ਮੁੰਡੇ ਦੇ ਪਿਆਰ ਨੂੰ ਦਰਸਾਇਆ ਗਿਆ ਹੈ । ਗਾਣੇ ਦੇ ਬੋਲ ਹਰ ਇੱਕ ਦੇ ਦਿਲ ਨੂੰ ਛੂਹ ਲੈਂਦੇ ਹਨ ।

https://www.instagram.com/p/Bz7FWXlBV14/

ਯੂਟਿਊਬ ਤੇ ਰਿਲੀਜ਼ ਕੀਤੇ ਗਏ ਇਸ ਗਾਣੇ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਇਸ ਦੇ ਵੀਵਰਜ਼ ਦੀ ਗਿਣਤੀ 6 ਲੱਖ ਦੇ ਕਰੀਬ ਪਹੁੰਚ ਗਈ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਵੀਤਾਜ ਬਰਾੜ ਪ੍ਰਭ ਗਿੱਲ ਦੇ ਗਾਣੇ ਵਿੱਚ ਮਾਡਲ ਤੇ ਤੌਰ ਤੇ ਆਈ ਸੀ ।

Related Post