ਬੱਬੂ ਮਾਨ ਦੇ ਗਾਣੇ 'ਰਾਤ' ਦੀ ਵੀਡਿਓ ਯੂਟਿਊਬ 'ਤੇ ਆਉਂਦੇ ਹੀ, ਵੀਵਰਸ ਦੀ ਗਿਣਤੀ ਪਹੁੰਚੀ ਲੱਖਾਂ 'ਚ 

By  Rupinder Kaler May 9th 2019 06:19 PM -- Updated: May 9th 2019 06:33 PM

ਬੱਬੂ ਮਾਨ ਦੇ ਗਾਣੇ 'ਰਾਤ' ਦੀ ਵੀਡਿਓ ਯੂਟਿਊਬ ਤੇ ਵੀ ਆ ਗਈ ਹੈ । ਇਸ ਤੋਂ ਪਹਿਲਾ ਪਹਿਲਾਂ ਰਾਤ ਗਾਣੇ ਦੀ ਵੀਡਿਓ ਬੱਬੂ ਮਾਨ ਵੱਲੋਂ ਸ਼ੁਰੂ ਕੀਤੀ ਐਪ ਤੇ ਦਿਖਾਈ ਗਈ ਸੀ । ਪਰ ਹੁਣ ਇਹ ਪੂਰਾ ਗਾਣਾ ਯੂਟਿਊਬ ਤੇ ਦੇਖਿਆ ਜਾ ਸਕਦਾ ਹੈ । ਬੱਬੂ ਮਾਨ ਨੇ ਇਸ ਗਾਣੇ ਨੂੰ ਆਪਣੇ ਯੂਟਿਊਬ ਚੈਨਲ ਤੇ ਪਾਇਆ ਹੈ । ਬੱਬੂ ਮਾਨ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡਿਓ ਨੂੰ ਕਾਫੀ ਲਾਈਕ ਕੀਤਾ ਜਾ ਰਿਹਾ ਹੈ ।

https://www.instagram.com/p/BxKF9VFnz8F/?utm_source=ig_embed

ਕੁਝ ਘੰਟੇ ਪਹਿਲਾਂ ਯੂਟਿਊਬ ਤੇ ਪਾਏ ਇਸ ਗਾਣੇ ਦੇ ਵੀਵਰਸ ਦੀ ਗਿਣਤੀ ਲੱਖਾਂ ਵਿੱਚ ਪਹੁੰਚ ਗਈ ਹੈ ।ਬੱਬੂ ਮਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹ ਵਿਦੇਸ਼ ਤੋਂ ਵਾਪਿਸ ਪਰਤੇ ਹਨ ।

https://www.youtube.com/watch?v=oxB-tDl1jIs

ਉਹ ਹੁਣ ਆਪਣੀ ਆਉਣ ਵਾਲੀ ਫ਼ਿਲਮ ਸੁੱਚਾ ਸੂਰਮਾ ਦੀ ਸ਼ੂਟਿੰਗ ਵਿੱਚ ਲੱਗੇ ਹੋਏ ਹਨ । ਇਸ ਫ਼ਿਲਮ ਦੀ ਕਹਾਣੀ ਪੰਜਾਬ ਦੇ ਲੋਕ ਨਾਇਕ ਸੁੱਚੇ ਸੂਰਮੇ ਤੇ ਅਧਾਰਿਤ ਹੈ ਜਿਸ ਨੇ ਅਣਖ ਲਈ ਕਈ ਲੋਕਾਂ ਦੇ ਕਤਲ ਕੀਤੇ ਸਨ ।

Related Post