'ਰੱਬ ਦਾ ਰੇਡੀਓ 2' ਦੀ ਆਫ਼ ਸਕਰੀਨ ਵੀਡੀਓ ਰਾਹੀਂ ਸੁਣੋ ਤਰਸੇਮ ਜੱਸੜ ਦੇ ਯਾਰਾਂ ਦੇ ਕਿੱਸੇ, ਦੇਖੋ ਵੀਡੀਓ

By  Aaseen Khan May 3rd 2019 10:07 AM

'ਰੱਬ ਦਾ ਰੇਡੀਓ 2' ਦੀ ਆਫ਼ ਸਕਰੀਨ ਵੀਡੀਓ ਰਾਹੀਂ ਸੁਣੋ ਤਰਸੇਮ ਜੱਸੜ ਦੇ ਯਾਰਾਂ ਦੇ ਕਿੱਸੇ, ਦੇਖੋ ਵੀਡੀਓ : ਗਾਇਕ ਤੇ ਗੀਤਕਾਰ ਦੇ ਤੌਰ 'ਤੇ ਪੰਜਾਬੀ ਇੰਡਸਟਰੀ 'ਚ ਕਦਮ ਰੱਖਣ ਵਾਲੇ ਤਰਸੇਮ ਜੱਸੜ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਵੀ ਪੰਜਾਬੀਆਂ ਦਾ ਦਿਲ ਜਿੱਤਿਆ ਹੈ। ਇਸੇ ਸਾਲ 29 ਮਾਰਚ ਨੂੰ ਤਰਸੇਮ ਜੱਸੜ ਤੇ ਸਿਮੀ ਚਾਹਲ ਸਟਾਰਰ ਫ਼ਿਲਮ ਰੱਬ ਦਾ ਰੇਡੀਓ 2 ਰਿਲੀਜ਼ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਹੈ। ਫ਼ਿਲਮ ਪਹਿਲੇ ਭਾਗ ਦੀ ਤਰ੍ਹਾਂ ਸੁਪਰਹਿੱਟ ਸਾਬਿਤ ਹੋਈ ਹੈ। ਪਰ ਹੁਣ ਇੱਕ ਵਾਰ ਫਿਰ ਤਰਸੇਮ ਜੱਸੜ ਨੇ ਇਸ ਫ਼ਿਲਮ ਦੀ ਮੇਕਿੰਗ ਵੀਡੀਓ ਤੇ ਬਹੁਤ ਹੀ ਖ਼ੂਬਸੂਰਤ ਗੀਤ ਆਪਣੇ ਸਰੋਤਿਆਂ ਨਾਲ ਸਾਂਝਾ ਕੀਤਾ ਹੈ। ਇਸ 'ਚ ਫ਼ਿਲਮ ਦੇ ਉਹ ਸਾਰੇ ਆਫ਼ ਸਕਰੀਨ ਖ਼ੂਬਸੂਰਤ ਪਲ ਦਿਖਾਏ ਗਏ ਹਨ ਜਿਹੜੇ ਪਰਦੇ 'ਤੇ ਦੇਖਣ ਨੂੰ ਨਹੀਂ ਮਿਲੇ।

 

View this post on Instagram

 

Finally Oh song Ajj Officially Release Karn lagge an jehda apne sarean de dil de bht nede aa Te tusi sarean ne v bht pasand kita .. Ehde Video Vich v sarian ohi cheezan Ne jo Rabb Da Radio 2 di shooting tym off screen hoea c koshish kiti aa. K tuhanu v oh sare experience di ik jhalak dikha sakie ?Malak Sabh nu Razi rakhe chardi kla ch rakhe ? #kissemereyaarde #tarsemjassar #simichahal #rabbdaradio2 #sardar #turbanator #sharanart #jasgrewal #vehlijantafilms #omjeegroup #wmk

A post shared by Tarsem Jassar (@tarsemjassar) on May 2, 2019 at 5:04am PDT

ਤਰਸੇਮ ਜੱਸੜ ਨੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ "Finally Oh song Ajj Officially Release Karn lagge an jehda apne sarean de dil de bht nede aa Te tusi sarean ne v bht pasand kita .. Ehde Video Vich v sarian ohi cheezan Ne jo Rabb Da Radio 2 di shooting tym off screen hoea c koshish kiti aa. K tuhanu v oh sare experience di ik jhalak dikha sakie, Malak Sabh nu Razi rakhe chardi kla ch rakhe".

ਇਸ ਗੀਤ ਦਾ ਨਾਮ ਹੈ 'ਕਿੱਸੇ ਮੇਰੇ ਯਾਰ ਦੇ' ਜਿਸ ਦੇ ਬੋਲ ਅਤੇ ਗਾਇਆ ਤਰਸੇਮ ਜੱਸੜ ਨੇ ਹੀ ਹੈ ਅਤੇ ਗੀਤ ਸੰਗੀਤ ਆਰ ਗੁਰੂ ਦਾ ਹੈ। ਫ਼ਿਲਮ ਦੀ ਹੀ ਤਰ੍ਹਾਂ ਇਸ ਗੀਤ ਨੂੰ ਵੀ ਸਰੋਤੇ ਬਹੁਤ ਪਸੰਦ ਕਰ ਰਹੇ ਹਨ। ਯੂ ਟਿਊਬ 'ਤੇ ਇਹ ਗੀਤ ਟਰੈਂਡਿੰਗ ਲਿਸਟ 'ਚ ਚੱਲ ਰਿਹਾ ਹੈ।

Related Post