'ਜਿਸ ਰਫਤਾਰ ਨਾਲ ਚੱਲੇ ਯਾਰ ਨੀ ਦੇਖੀ ਬਿੱਲੋ ਅੱਤ ਕਰਾ ਦੇਵਾਂਗੇ' 

By  Shaminder October 31st 2018 09:09 AM

ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ 'ਰਫਤਾਰ' । ਇਸ ਗੀਤ ਨੂੰ ਗਾਇਕ ਦੀਪਾ ਬੜਵਾਲ ਨੇ ਗਾਇਆ ਹੈ । ਇਸ ਗੀਤ 'ਚ ਇੱਕ ਅਜਿਹੇ ਇਨਸਾਨ ਦੇ ਹਾਲਾਤਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਇਨਸਾਨ ਦੇ ਚੰਗੇ ਦਿਨ ਹੁੰਦੇ ਨੇ ਤਾਂ ਹਰ ਕੋਈ ਉਸ ਦੇ ਨਾਲ ਹੁੰਦਾ ਹੈ । ਜਦੋਂ ਉਹ ਅਰਸ਼ ਹੁੰਦਾ ਹੈ ਅਤੇ ਇਸ ਦੌਰਾਨ ਇਨਸਾਨ ਦੇ ਸੰਗੀ ਸਾਥੀ ਅਤੇ ਦੋਸਤ ਮਿੱਤਰ ਵੀ ਉਸ ਦੀ ਮਦਦ ਕਰਨ ਦੀ ਬਜਾਏ ਮਜ਼ਾਕ ਉਡਾਉਂਦੇ ਨੇ ।

ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ਨਵਜੀਤ ਕਾਹਲੋਂ ਦਾ ਗੀਤ ‘ਹਾਣੀਆਂ’

https://www.youtube.com/watch?v=rR3ZUrZ6lI8&feature=youtu.be

ਪਰ ਇਨਸਾਨ ਆਪਣੀ ਮਿਹਨਤ ਤੇ ਸੱਚਾਈ ਦਾ ਰਸਤਾ ਅਪਣਾ ਕੇ ਕਾਮਯਾਬ ਹੋਣ ਲਈ ਕੋਸ਼ਿਸ਼ਾਂ ਕਰਦਾ ਹੈ ਤਾਂ ਪ੍ਰਮਾਤਮਾ ਮਿਹਨਤ ਨੂੰ ਫਲ ਜ਼ਰੂਰ ਲਗਾਉਂਦਾ ਹੈ ਅਤੇ ਫਿਰ ਉਹੀ ਦੋਸਤ ਮਿੱਤਰ ਉਸ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰਦੇ ਨੇ । ਇਸ ਗੀਤ 'ਚ ਬਹੁਤ ਹੀ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮਾੜੇ ਹਾਲਾਤਾਂ 'ਚ ਇਨਸਾਨ ਦਾ ਸਾਥ ਲੋਕ ਛੱਡ ਦਿੰਦੇ ਨੇ ਅਤੇ ਦੌਲਤ ਸ਼ੌਹਰਤ ਆਉਣ 'ਤੇ ਉਹੀ ਲੋਕ ਦੋਸਤੀ ਦਾ ਹੱਥ ਵਧਾਉਂਦੇ ਨੇ ।

ਹੋਰ ਵੇਖੋ : ਪੀਟੀਸੀ ਪੰਜਾਬੀ ‘ਤੇ ‘ਸ਼ਤਰੰਜ’ ਗੀਤ ਦਾ ਵਰਲਡ ਪ੍ਰੀਮੀਅਰ ,ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

 deepa badwal song raftaar
deepa badwal song raftaar

ਇਸ ਗੀਤ 'ਚ ਮਤਲਬ ਪ੍ਰਸਤ ਲੋਕਾਂ ਨੂੰ ਵਿਖਾਇਆ ਗਿਆ ਹੈ ਜੋ ਕਿ ਅਜੋਕੇ ਸਮੇਂ 'ਚ ਵੇਖਣ ਨੂੰ ਮਿਲਦਾ ਹੈ । ਗੀਤ ਦੇ ਬੋਲ ਦੀਪਾ ਬੜਵਾਲ ਨੇ ਖੁਦ ਹੀ ਲਿਖੇ ਨੇ ,ਜਦਕਿ ਵੀਡਿਓ ਜੈਸੀ ਸੈਣੀ ਨੇ ਤਿਆਰ ਕੀਤਾ ਹੈ । ਮਿਊਜ਼ਿਕ ਦਿੱਤਾ ਹੈ ਦੇਸੀ ਰੂਟਸ ਨੇ ।

 deepa badwal song raftaar
deepa badwal song raftaar

 

Related Post