ਰਫਤਾਰ ਕਰਨਗੇ ਸਲਮਾਨ ਖਾਨ ਦੀ ਇਸ ਫ਼ਿਲਮ 'ਚ ਰੈਪ

By  PTC Buzz October 16th 2017 10:36 AM -- Updated: October 16th 2017 10:38 AM

ਰਫਤਾਰ ਦਾ ਦੇਸੀ ਸਵੈਗ ਲੱਗਦਾ ਬਾਲੀਵੁੱਡ ਨੂੰ ਬਹੁਤ ਭਾਅ ਗਿਆ ਹੈ |

ਜੀ ਹਾਂ ਇਸੇ ਲਈ ਤਾਂ ਉਹ ਲਗਾਤਾਰ ਬਾਲੀਵੁੱਡ 'ਚ ਆਪਣਾ ਰੈਪ ਕਰਦੇ ਹੋਏ ਨਜ਼ਰ ਆ ਹੀ ਜਾਂਦੇ ਨੇ | ਪਰ ਜੇ ਰੈਪ Salman Khan ਦੀ ਫ਼ਿਲਮ ਲਈ ਕਰਨਾ ਹੋਵੇ ਤਾਂ ਕਿ ਕਹਿਣੇ | ਅਰੇ ਜਨਾਬ ਰਫਤਾਰ ਨੂੰ ਹੁਣ ਤੁਸੀਂ ਸਲਮਾਨ ਖਾਨ ਦੀ ਆਉਣ ਵਾਲੀ ਫ਼ਿਲਮ ਟਾਈਗਰ ਜ਼ਿੰਦਾ ਹੈ ਦੇ ਵਿਚ ਰੈਪ ਕਰਦੇ ਹੋਏ ਵੇਖੋਗੇ | ਰਫਤਾਰ ਨੇ ਹਾਲ ਹੀ 'ਚ ਆਪਣੀ ਇਕ ਫੋਟੋ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਿਸ਼ਾਲ ਦਦਲਾਨੀ ਦੇ ਨਾਲ ਫੇਸਬੁੱਕ ਤੇ ਸਾਂਝੀ ਕੀਤੀ ਜਿਸ ਵਿਚ ਰਫਤਾਰ ਤੇ ਵਿਸ਼ਾਲ ਮੂੰਹ ਤੇ ਉਂਗਲਾਂ ਰੱਖ ਕੇ ਖੜੇ ਨੇ ਤੇ ਪਿਛਲੇ ਪਾਸੇ ਟਾਈਗਰ ਜ਼ਿੰਦਾ ਹੈ ਦਾ ਪੋਸਟਰ ਲਗਾ ਹੋਇਆ ਹੈ !

Related Post