ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਦਿਲ ਜਿੱਤ ਲੈਂਦਾ ਹੈ ਰਘਬੀਰ ਬੋਲੀ, ਇਸ ਤਰ੍ਹਾਂ ਸ਼ੁਰੂ ਹੋਇਆ ਸੀ ਫ਼ਿਲਮੀ ਸਫ਼ਰ

By  Rupinder Kaler May 21st 2019 12:38 PM

ਕਮੇਡੀ ਦਾ ਬਾਦਸ਼ਾਹ, ਚੰਗਾ ਗੀਤਕਾਰ ਤੇ ਹਿੱਟ ਗਾਇਕ ਇਹ ਸਾਰੇ ਗੁਣਾਂ ਦਾ ਮਾਲਕ ਹੈ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਦਾ ਜੰਮਪਲ ਰਘਬੀਰ ਬੋਲੀ । ਪੰਜਾਬ ਦੇ ਮਾਲਵਾ ਖੇਤਰ ਵਿੱਚ ਰਹਿਣ ਵਾਲੇ ਇਸ ਨੌਜਵਾਨ ਨੇ ਬਹੁਤ ਹੀ ਥੋੜੇ ਸਮੇਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਚੰਗਾ ਨਾਂਅ ਬਣਾਇਆ ਹੈ ।ਰਘਬੀਰ ਬੋਲੀ  ਦਾ ਅਸਲ ਨਾਂਅ ਗਘਬੀਰ ਸਿੰਘ ਹੈ । ਉਸ ਦੇ ਨਾਂ ਪਿੱਛੇ ਲੱਗਿਆ ਬੋਲੀ ਸ਼ਬਦ, ਉਸ ਨੂੰ ਚਾਹੁਣ ਵਾਲਿਆਂ ਨੇ ਹੀ ਦਿੱਤਾ ਹੈ । ਇੱਕ ਇੰਟਰਵਿਊ ਵਿੱਚ ਉਸ ਨੇ  ਦੱਸਿਆ ਕਿ ਉਹ ਕਾਲਜ ਦੇ ਦਿਨਾਂ ਵਿੱਚ ਭੰਗੜੇ ਦੀ ਟੀਮ ਨਾਲ ਬੋਲੀਆਂ ਪਾਇਆ ਕਰਦਾ ਸੀ । ਇਸ ਸਭ ਦੇ ਚਲਦੇ ਜਦੋਂ ਉਹ ਕਿਸੇ ਕਾਲਜ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਗਿਆ ਤਾਂ ਉਸ ਦੇ ਦੋਸਤਾਂ ਨੇ ਉਸ ਦਾ ਨਾਂ ਲਿਸਟ ਵਿੱਚ ਗਘਬੀਰ ਬੋਲੀ ਲਿਖਵਾ ਦਿੱਤਾ । ਜਿਸ ਕਰਕੇ ਉਸ ਨੇ ਆਪਣੇ ਨਾਂਅ ਨਾਲ ਬੋਲੀ ਹੀ ਲਗਾ ਲਿਆ ।

https://www.instagram.com/p/BxM42HLlfYv/

ਰਘਬੀਰ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ  ਬਚਪਨ ਤੋਂ ਹੀ ਆਪਣੇ ਚਾਚੇ ਤਾਇਆਂ ਦੀ ਨਕਲ ਲਾਹੁਣ ਦਾ ਸ਼ੌਕ ਸੀ। ਉਸ ਦੀਆਂ ਨਕਲਾਂ ਨੂੰ ਹਰ ਕੋਈ ਪਸੰਦ ਕਰਦਾ ਸੀ ਕੁਝ ਲੋਕ ਤਾਂ ਇਹਨਾਂ ਨਕਲਾਂ ਤੋਂ ਏਨੇਂ ਖੁਸ਼ ਹੁੰਦੇ ਸਨ ਕਿ ਉਸ ਨੂੰ ਇਸ ਦੇ ਪੈਸੇ ਵੀ ਮਿਲਦੇ ਸਨ । ਇਹੀ ਨਕਲਾਂ ਉਹ ਸਕੂਲ ਕਾਲਜਾਂ ਦੇ ਪ੍ਰੋਗਰਾਮਾਂ ਵਿੱਚ ਵੀ ਦਿਖਾਉਣ ਲੱਗਾ ਤਾਂ ਹਰ ਪਾਸੇ ਤਾੜੀਆਂ ਦੀ ਗੂੰਜ ਸੁਣਾਈ ਦੇਣ ਲੱਗੀ ।ਅੱੈਸ ਡੀ ਕਾਲਜ ਬਰਨਾਲਾ 'ਚ ਉਸ ਦੀ ਸਖਸ਼ੀਅਤ 'ਚ ਨਿਖਾਰ ਆਇਆ। ਕਾਲਜ ਵਿੱਚ ਉਹ ਥੀਏਟਰ , ਮਿਮਿੱਕਰੀ ਤੇ ਹੋਰ ਗਤੀਵਿਧੀਆਂ 'ਚ ਹਿੱਸਾ ਲੈਂਦਾ। ਐਕਟਿੰਗ ਦੇ ਨਾਲ ਨਾਲ ਉਸ ਨੂੰ ਗਾਉਣ ਦਾ ਵੀ ਪੂਰਾ ਸ਼ੌਕ ਸੀ।ਕਾਲਜ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਇਆ ਤਾਂ ਉਸ ਦੇ ਹੁਨਰ ਵਿੱਚ ਹੋਰ ਨਿਖਾਰ ਆ ਗਿਆ ।

https://www.instagram.com/p/BxrnEvalhRU/

ਯੂਨੀਵਰਸਿਟੀ ਵਿੱਚ ਦੀ ਪੜ੍ਹਦੇ ਹੋਏ ਉਸ ਨੇ ਕਈ ਯੂਥ ਫ਼ੈਸਟੀਵਲਾਂ 'ਚ ਗੋਲਡ ਮੈਡਲ ਜਿੱਤੇ। ਉਸ ਨੂੰ ਅਸਲ ਪਹਿਚਾਣ ਉਦੋਂ ਮਿਲੀ ਜਦੋਂ ਪੀਟੀਸੀ ਪੰਜਾਬੀ ਚੈਨਲ 'ਤੇ 'ਲਾਫ਼ਟਰ ਦਾ ਮਾਸਟਰ' ਕਾਮੇਡੀ ਸ਼ੋਅ ਆਇਆ। ਉਸਨੇ ਇਸ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲਿਆ ਤੇ ਫ੍ਰਸਟ ਰਨਰ ਅੱਪ ਬਣਿਆ।

https://www.youtube.com/watch?v=k74icLi4C2g

ਰਘਬੀਰ ਬੋਲੀ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਉਸ ਦੇ ਕਰੀਅਰ ਨੂੰ ਬਨਾਉਣ ਵਿੱਚ ਕੰਵਰ ਗਰੇਵਾਲ ਤੇ ਬਿਨੂੰ ਢਿੱਲੋਂ ਦਾ ਅਹਿਮ ਹੱਥ ਰਿਹਾ ਹੈ । ਬਿਨੂੰ ਢਿੱਲੋਂ ਕਰਕੇ ਉਸ ਨੂੰ ਫ਼ਿਲਮਾਂ ਵਿੱਚ ਵੀ ਕੰਮ ਮਿਲਣ ਲੱਗਾ ।

https://www.instagram.com/p/Bw7D0t4lyWH/

ਰਘਬੀਰ ਦੀ ਪਹਿਲੀ ਫ਼ਿਲਮ 'ਯਾਰ ਪਰਦੇਸੀ' ਸੀ। ਇਸ ਤੋਂ ਬਾਅਦ ਉਸਨੇ 'ਸਾਡੀ ਗਲੀ ਆਇਆ ਕਰੋ', 'ਕੰਟਰੋਲ ਭਾਅ ਜੀ ਕੰਟਰੋਲ', 'ਤੂੰ ਮੇਰਾ ਬਾਈ ਮੈਂ ਤੇਰਾ ਬਾਈ', 'ਪੁਲਿਸ ਇੰਨ ਪਾਲੀਵੁੱਡ', 'ਮੁੰਡੇ ਕਮਾਲ ਦੇ', 'ਬਾਈ ਜੀ ਤੁਸੀਂ ਘੈਂਟ ਹੋ', 'ਅੰਬਰੀਆ', 'ਲਾਵਾਂ ਫ਼ੇਰੇ', 'ਮੰਜੇ ਬਿਸਤਰੇ' ਅਤੇ 'ਮਰ ਗਏ ਓਏ ਲੋਕੋ' ਸਮੇਤ ਦਰਜਨ ਤੋਂ ਵੱਧ ਫ਼ਿਲਮਾਂ 'ਚ ਉਸ ਨੇ ਅਹਿਮ ਭੂਮਿਕਾ ਨਿਭਾਈ। ਅਦਾਕਾਰੀ ਤੋਂ ਇਲਾਵਾ ਰਘਬੀਰ ਨੂੰ ਗਾਣੇ ਲਿਖਣ ਤੇ ਗਾਉਣ ਦਾ ਵੀ ਸ਼ੌਂਕ ਹੈ ਉਸ ਦੇ ਲਿਖੇ ਗਾਣੇ ਕਈ ਗਾਇਕ ਗਾਉਂਦੇ ਹਨ ।

https://www.youtube.com/watch?v=Ox-Jpx3yYi4

ਗਘਬੀਰ ਨੇ ਕਈ ਗਾਣੇ ਆਪ ਵੀ ਗਾਏ ਹਨ ਜਿਹੜੇ ਕਿ ਉਸ ਦੀ ਕਮੇਡੀ ਵਾਂਗ ਲੋਕਾਂ ਨੂੰ ਖੂਬ ਪਸੰਦ ਆਏ ਹਨ । ਰਘਬੀਰ ਇਸ ਕਾਮਯਾਬੀ ਪਿੱਛੇ ਆਪਣੀ ਮਿਹਨਤ ਨੂੰ ਮੰਨਦਾ ਹੈ ਜਿਹੜੀ ਕਿ ਉਸ ਨੇ ਆਪਣੇ ਪਿੰਡੇ ਤੇ ਹੰਡਾਈ ਹੈ । ਰਘਬੀਰ ਬੋਲੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਸ਼ੁਰੂ ਦੇ ਦਿਨਾਂ ਵਿੱਚ ਉਸ ਨੇ ਏਨੀਂ ਗਰੀਬੀ ਦੇਖੀ ਹੈ ਕਿ ਉਸ ਦੇ ਘਰ ਵਿੱਚ ਖਾਣ ਲਈ ਆਟਾ ਤੱਕ ਨਹੀਂ ਸੀ । ਘਰ ਦੇ ਗੁਜ਼ਾਰੇ ਲਈ ਉਸ ਨੇ ਲੋਕਾਂ ਨਾਲ ਦਿਹਾੜੀਆਂ ਕੀਤੀਆਂ ਹਨ ਤੇ ਇਹ ਮਿਹਨਤ ਦਾ ਹੀ ਨਤੀਜਾ ਹੈ ਕਿ ਉਸ ਨੂੰ ਅੱਜ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਪਹਿਚਾਣ ਮਿਲੀ ਹੈ ।

https://www.youtube.com/watch?v=VrId_AQRhfs

Related Post