ਪਰਮੀਸ਼ ਵਰਮਾ ਤੋਂ ਬਾਅਦ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

By  Gourav Kochhar May 8th 2018 06:27 AM -- Updated: May 8th 2018 06:29 AM

ਪੰਜਾਬੀ ਗਾਇਕਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਰਮੀਸ਼ ਵਰਮਾ Parmish Verma 'ਤੇ ਜਾਨਲੇਵਾ ਹਮਲੇ ਤੋਂ ਬਾਅਦ ਹੁਣ ਪੰਜਾਬੀ ਗਾਇਕ ਰਾਏ ਜੁਝਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਾਏ ਜੁਝਾਰ ਨੇ ਕਿਹਾ, 'ਫੋਨ 'ਤੇ ਕੁਝ ਸ਼ਰਾਰਤੀ ਅਨਸਰਾਂ ਨੇ ਮੇਰੇ ਨਾਲ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ Rai Jujhar ਕਿਹਾ ਕਿ ਮੈਂ ਮਾੜੇ ਗੀਤ ਗਾਉਂਦਾ ਹਾਂ, ਜੋ ਕਿ ਗਲਤ ਹੈ। ਮੈਂ ਧਾਰਮਿਕ ਐਲਬਮਾਂ ਦੇ ਨਾਲ-ਨਾਲ ਸੱਭਿਆਚਾਰਕ ਗੀਤ ਗਾਏ ਹਨ। ਕੋਈ ਇਕ-ਅੱਧਾ ਗੀਤ ਮੇਰਾ ਸ਼ਾਇਦ ਮਾੜਾ ਹੋ ਸਕਦਾ ਹੈ, ਬਾਕੀ ਮੇਰੇ ਸਾਰੇ ਗੀਤ ਪਰਿਵਾਰ 'ਚ ਬੈਠ ਕੇ ਦੇਖੇ ਤੇ ਸੁਣੇ ਜਾ ਸਕਦੇ ਹਨ।'

rai jujhar

ਰਾਏ Rai Jujhar ਨੇ ਅਜਿਹੀਆਂ ਘਟਨਾਵਾਂ 'ਤੇ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਕਿਸੇ ਵੀ ਆਰਟਿਸਟ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣਾ ਗਲਤ ਹੈ। ਜੇ ਆਰਟਿਸਟ ਸਭ ਦੀ ਇੱਜ਼ਤ ਕਰਦਾ ਹੈ ਤਾਂ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਰਟਿਸਟ ਦੀ ਇੱਜ਼ਤ ਕਰਨ।

ਜੇਕਰ ਕਿਸੇ ਵਿਅਕਤੀ ਨੂੰ ਕੋਈ ਗੱਲ ਗਲਤ ਲੱਗਦੀ ਹੈ ਤਾਂ ਉਹ ਵਿਸਥਾਰ 'ਚ ਦੱਸ ਸਕਦੇ ਹਨ ਤੇ ਆਪਣੇ ਵਿਚਾਰ ਜਾਂ ਸੁਝਾਅ ਉਨ੍ਹਾਂ ਨੂੰ ਦੇ ਸਕਦੇ ਹਨ ਪਰ ਇਸ ਤਰ੍ਹਾਂ ਧਮਕੀ ਦੇਣਾ ਚਿੰਤਾ ਦਾ ਵਿਸ਼ਾ ਹੈ। ਇਸ ਸਬੰਧੀ ਰਾਏ ਜੁਝਾਰ Rai Jujhar ਨੇ ਥਾਣਾ ਸਿਟੀ ਖਰੜ ਵਿਖੇ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ

rai jujhar

Related Post