ਅੱਜ ਹੈ ਰਾਜ ਬਰਾੜ ਦਾ ਜਨਮ ਦਿਨ, ਰਾਜ ਬਰਾੜ ਦੀ ਯਾਦ ’ਚ ਭਰਾ ਬਲਰਾਜ ਬਰਾੜ ਨੇ ਸ਼ੇਅਰ ਕੀਤੀ ਭਾਵੁਕ ਪੋਸਟ

By  Rupinder Kaler January 3rd 2020 12:20 PM

ਤਿੰਨ ਜਨਵਰੀ ਨੂੰ ਗੀਤਕਾਰ, ਗਾਇਕ, ਅਤੇ ਐਕਟਰ ਰਾਜ ਬਰਾੜ ਦਾ ਜਨਮ ਦਿਨ ਹੁੰਦਾ ਹੈ । ਰਾਜ ਬਰਾੜ ਦੇ ਜਨਮ ਦਿਨ ਤੇ ਉਹਨਾਂ ਦੇ ਭਰਾ ਬਲਰਾਜ ਬਰਾੜ ਨੇ ਆਪਣੇ ਫੇਸਬੁੱਕ ਪੇਜ ਤੇ ਬਹੁਤ ਹੀ ਭਾਵੁਕ ਪੋਸਟ ਸ਼ੇਅਰ ਕੀਤੀ ਹੈ ।ਬਲਰਾਜ ਬਰਾੜ ਵੱਲੋਂ ਸ਼ੇਅਰ ਕੀਤੀ ਇਸ ਪੋਸਟ ਵਿੱਚ ਉਹ ਖੁਦ ਆਪਣੇ ਭਰਾ ਦੀ ਯਾਦ ਵਿੱਚ ਗਾਣਾ ਗੁਣਗੁਣਾ ਰਹੇ ਹਨ । ਗਾਣੇ ਦੇ ਬੋਲ ਬਹੁਤ ਹੀ ਭਾਵੁਕ ਹਨ, ਜਿਹੜੇ ਰਾਜ ਬਰਾੜ ਦੇ ਆਪਣਿਆਂ ਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਉਹਨਾਂ ਦੀ ਯਾਦ ਦਿਵਾ ਜਾਂਦਾ ਹੈ ।

ਗਾਣੇ ਦੇ ਬੋਲ ਹਨ ‘ਤੇਰੀ ਯਾਦ ਵਿੱਚ ਲੰਘਣੀ ਹੈ ਸਾਰੀ ਜ਼ਿੰਦਗਾਨੀ’ । ਬਰਰਾਜ ਦੀ ਇਹ ਪੋਸਟ ਰਾਜ ਬਰਾੜ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਈ ਹੈ ।ਰਾਜ ਬਰਾੜ ਦੇ ਪ੍ਰਸ਼ੰਸਕ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ । ਭਾਵੇਂ ਰਾਜ ਬਰਾੜ ਅੱਜ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅਮਰ ਹਨ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ।

ਰਾਜ ਬਰਾੜ ਦਾ ਜਨਮ ਮਾਤਾ ਧਿਆਨ ਕੌਰ ਤੇ ਪਿਤਾ ਪਿਛੋਰਾ ਸਿੰਘ ਦੇ ਘਰ ਜ਼ਿਲ੍ਹਾ ਮੋਗਾ ਵਿੱਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂ ਰਾਜਬਿੰਦਰ ਸਿੰਘ ਬਰਾੜ ਸੀ ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਰਾਜ ਬਰਾੜ ਹੀ ਕਹਿੰਦੇ ਹਨ । ਰਾਜ ਬਰਾੜ ਦੇ ਪਰਿਵਾਰ ਵਿੱਚ ਉਹਨਾਂ ਦਾ ਛੋਟਾ ਭਰਾ, ਛੋਟੀ ਭੈਣ, ਪਤਨੀ ਤੇ ਬੇਟਾ ਬੇਟੀ ਹਨ । ਰਾਜ ਬਰਾੜ ਨੇ ਆਪਣੇ ਸਕੂਲ ਅਤੇ ਕਾਲਜ ਦੀ ਪੜਾਈ ਮੋਗਾ ਵਿੱਚੋਂ ਹੀ ਕੀਤੀ ਹੈ ।ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਂਕ ਸੀ । ਰਾਜ ਬਰਾੜ ਦੇ ਲਿਖੇ ਹੋਏ ਗਾਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ ਜਿਵੇਂ ਉਹਨਾਂ ਦਾ ਗਾਣਾ ਤੇਰੀ ਭਿੱਜ ਗਈ ਕੁੜਤੀ ਲਾਲ ਕੁੜੇ ਹਰਭਜਨ ਮਾਨ ਨੇ ਗਾਇਆ ਹੈ।

ਉਹਨਾਂ ਦੇ ਕੁਝ ਗਾਣੇ ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ, ਇੰਦਰਜੀਤ ਨਿੱਕੂ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਗਿੱਲ ਹਰਦੀਪ, ਸਤਵਿੰਦਰ ਬਿੱਟੀ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਗਾਇਕਾਂ ਨੇ ਉਹਨਾਂ ਦੇ ਲਿਖੇ ਗੀਤ ਗਾਏ ਸਨ । ਇੱਥੇ ਹੀ ਬਸ ਨਹੀਂ ਰਾਜ ਬਰਾੜ ਕਈ ਨਵੇਂ ਕਲਾਕਾਰਾਂ ਨੂੰ ਵੀ ਮਾਰਕਿੱਟ ਵਿੱਚ ਲੈ ਕੇ ਆਏ ਸਨ ਜਿਨ੍ਹਾਂ ਵਿੱਚ ਸੁਰਜੀਤ ਭੁੱਲਰ, ਬਲਕਾਰ ਅਣਖੀਲਾ ਸਮੇਤ ਹੋਰ ਕਈ ਕਲਾਕਾਰ ਹਨ ।

ਰਾਜ ਬਰਾੜ ਦੇ ਮਿਊਜ਼ਿਕ ਕਰੀਅਰ ਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਡੇ ਵੇਰੀਂ ਰੰਗ ਮੁੱਕਿਆ ਗਾਣੇ ਦੇ ਨਾਲ ਮਿਊਜ਼ਿਕ ਇੰਡਟਰੀ ਵਿੱਚ ਪੈਰ ਰੱਖਿਆ ਸੀ । ਉਹਨਾਂ ਦੀ ਪਹਿਲੀ ਐਲਬਮ ਦਾ ਨਾਂ ਸੀ ਬੰਤੋ ।ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਅੱਖੀਆਂ, ਪਾਕ ਪਵਿੱਤਰ, ਦਰਦਾਂ ਦੇ ਦਰਿਆ, ਨਾਗ ਦੀ ਬੱਚੀ, ਲੈ ਲਾ ਤੂੰ ਸਰਪੰਚੀ ਤੋਂ ਇਲਾਵਾ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ । ਉਹਨਾਂ ਦੀ ਹਿੱਟ ਐਲਬਮ ਸਾਡੀ ਵੇਰੀਂ ਰੰਗ ਮੁੱਕਿਆ, ਦੇਸੀ ਪੌਪ, ਮੇਰੇ ਗੀਤਾਂ ਦੀ ਰਾਣੀ ਸਮੇਤ ਹੋਰ ਕਈ ਐਲਬਮ ਹਨ ।

Related Post