ਪਿਤਾ ਰਾਜ ਬਰਾੜ ਵਾਂਗ ਉਨ੍ਹਾਂ ਧੀ ‘ਚ ਵੀ ਹਨ ਕਲਾਕਾਰਾਂ ਵਾਲੇ ਗੁਣ,ਮਾਡਲਿੰਗ ਦੇ ਖੇਤਰ ‘ਚ ਆਜ਼ਮਾ ਰਹੀ ਹੈ ਕਿਸਮਤ

By  Shaminder September 6th 2019 01:25 PM

ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹੋ ਰਹੇ ਨੇ । ਉਹ ਰੋਮਾਂਟਿਕ ਗੀਤਾਂ ਲਈ ਮਸ਼ਹੂਰ ਪ੍ਰਭ ਗਿੱਲ ਦੇ ਨਾਲ ਨਜ਼ਰ ਆ ਰਹੇ ਨੇ ।ਦਰਅਸਲ ਪ੍ਰਭ ਗਿੱਲ ਦਾ ਗੀਤ ‘ਲਵ ਯੂ ਓਏ’ ਰਿਲੀਜ਼ ਹੋਇਆ ਹੈ । ਇਸ ਗੀਤ ਦੀ ਫੀਚਰਿੰਗ ‘ਚ ਉਹ ਵਿਖਾਈ ਦੇ ਰਹੇ ਨੇ, ਇਸ ਦਾ ਇੱਕ ਪੋਸਟਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਮਰਹੂਮ ਗਾਇਕ ਰਾਜ ਬਰਾੜ ਦਾ ਇਹ ਗੀਤ ਦਿੰਦਾ ਹੈ ਸਮਾਜ ਨੂੰ ਸੁਨੇਹਾ,ਭ੍ਰਿਸ਼ਟ ਸਿਆਸਤ ‘ਤੇ ਕਰਦਾ ਹੈ ਤੰਜ਼

https://www.instagram.com/p/B1_QuzmBLTU/

ਦੱਸ ਦਈਏ ਕਿ ਸਵੀਤਾਜ ਬਰਾੜ ਕਈ ਫ਼ਿਲਮਾਂ ਲਈ ਵੀ ਕੰਮ ਕਰ ਰਹੀ ਹੈ ।ਉਨ੍ਹਾਂ ਦੇ ਪਿਤਾ ਰਾਜ ਬਰਾੜ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਰਾਜ ਬਰਾੜ ਖੁਦ ਲਿਖਦੇ ਵੀ ਸਨ ਅਤੇ ਬਿਹਤਰੀਨ ਗਾਇਕੀ ਲਈ ਜਾਣੇ ਜਾਂਦੇ ਸਨ । ਉਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ । ਉਨ੍ਹਾਂ ਦੇ ਹਰ ਗੀਤ ‘ਚ ਇੱਕ ਸੁਨੇਹਾ ਹੁੰਦਾ ਸੀ ।

https://www.instagram.com/p/Bx3ubr8B_L7/

ਰਾਜ ਬਰਾੜ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਜਿਸ ‘ਚ ਬੀਟ ਸੌਂਗ,ਭ੍ਰਿਸ਼ਟ ਅਫ਼ਸਰਸ਼ਾਹੀ,ਕਿਰਸਾਨੀ,ਰੋਮਾਂਟਿਕ ਹਰ ਤਰ੍ਹਾਂ ਦੇ ਗੀਤ ਗਾਏ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤੇ ਬੜੀ ਸ਼ਿੱਦਤ ਦੇ ਨਾਲ ਅੱਜ ਵੀ ਸੁਣਦੇ ਹਨ ।ਉਮੀਦ ਹੈ ਉਨ੍ਹਾਂ ਦੀ ਧੀ ਵੀ ਆਪਣੇ ਪਿਤਾ ਵਾਂਗ ਪੰਜਾਬੀ ਇੰਡਸਟਰੀ ‘ਚ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੇਗੀ ਅਤੇ ਆਪਣੇ ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰੇਗੀ ।

 

Related Post