ਗਾਇਕ ਰਾਜ ਢਿੱਲੋਂ ਤੇ ਕਰਨ ਔਜਲਾ ਲੈ ਕੇ ਆ ਰਹੇ ਹਨ ਨਵਾਂ ਗਾਣਾ 'ਲਵ ਹੇਟ' 

By  Rupinder Kaler July 20th 2019 10:55 AM

ਗਾਇਕ ਰਾਜ ਢਿੱਲੋਂ ਤੇ ਕਰਨ ਔਜਲਾ ਆਪਣਾ ਗਾਣਾ ਲੈ ਕੇ ਆ ਰਹੇ ਹਨ। 'ਲਵ ਹੇਟ' ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਤੇ ਬੋਲ ਕਰਨ ਔਜਲਾ ਨੇ ਲਿਖੇ ਨੇ ਜਦੋਂ ਕਿ ਉਹਨਾਂ ਦੇ ਲਿਖੇ ਸ਼ਬਦਾਂ ਨੂੰ ਅਵਾਜ਼ ਰਾਜ ਢਿੱਲੋਂ ਨੇ ਦਿੱਤੀ ਹੈ । ਇਸ ਗਾਣੇ ਵਿੱਚ ਕਰਨ ਔਜਲਾ ਰੈਪ ਵੀ ਕਰਨਗੇ । ਇਸ ਗਾਣੇ ਦਾ ਮਿਊਜ਼ਿਕ ਮਿਸਟਰ ਪ੍ਰਿਤ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਡਾਇਰੈਕਟਰ ਵਿਜ਼ ਨੇ ਤਿਆਰ ਕੀਤੀ ਹੈ । ਇਸ ਗਾਣੇ ਵਿੱਚ ਹਿਮਾਂਸ਼ੀ ਖੁਰਾਣਾ ਫੀਮੇਲ ਆਰਟਿਸਟ ਦੇ ਤੌਰ ਤੇ ਨਜ਼ਰ ਆਵੇਗੀ ।

https://www.instagram.com/p/B0Hy78ADfKq/

ਇਸ ਗਾਣੇ ਨੂੰ ਰਿਹਾਨ ਰਿਕਾਰਡਜ਼ ਦੇ ਲੇਬਲ ਹੇਠ 27 ਜੁਲਾਈ ਨੂੰ ਰਿਲੀਜ਼ ਕੀਤਾ ਜਾਵੇਗਾ । ਇਸ ਗਾਣੇ ਦਾ ਫ਼ਿਲਹਾਲ ਪੋਸਟਰ ਸਾਹਮਣੇ ਆਇਆ ਹੈ । ਗਾਇਕ ਰਾਜ ਢਿੱਲੋਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ਜਿਹੜੇ ਕਿ ਪੰਜਾਬੀ ਮਿਊਜ਼ਿਕ ਸੁਣਨ ਵਾਲਿਆਂ ਵੱਲੋਂ ਕਾਫੀ ਪਸੰਦ ਕੀਤੇ ਗਏ ਸਨ । ਹੁਣ ਇਹ ਗਾਣਾ ਲੋਕਾਂ ਨੂੰ ਕਿਨ੍ਹਾਂ ਪਸੰਦ ਆਉਂਦਾ ਹੈ ਇਹ ਤਾਂ ਗਾਣੇ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

Related Post