ਰਾਜ ਕਪੂਰ ਦੇ ਸਟੂਡੀਓ ਨੂੰ ਲੱਗੀ ਭਿਆਨਕ ਅੱਗ, ਦੇਖੋ ਤਸਵੀਰਾਂ

By  Pradeep Singh September 20th 2017 08:20 AM -- Updated: September 20th 2017 08:23 AM

1948 ਵਿਚ ਆਪਣੀ ਪਹਿਲੀ ਫ਼ਿਲਮ "ਅੱਗ" ਤੋਂ ਸ਼ੁਰੂਆਤ ਕਰਨ ਵਾਲਾ ਭਾਰਤ ਦਾ ਸੱਭ ਤੋਂ ਪੁਰਾਣਾ ਫ਼ਿਲਮ ਪ੍ਰੋਡਕਸ਼ਨ ਸਟੂਡੀਓ ਅੱਗ ਦੇ ਨਾਲ ਖ਼ਾਕ ਹੋ ਗਿਆ |

ਜੀ ਹਾਂ ਬੀਤੇ ਦਿਨੀ ਰਾਜ ਸਟੂਡੀਓ ਵਿਚ ਭਿਆਨਕ ਅੱਗ ਲੱਗ ਗਈ ਤੇ ਸਾਰਾ ਸਟੂਡੀਓ ਜਲ ਕੇ ਖ਼ਾਕ ਹੋ ਗਿਆ | ਖਬਰਾਂ ਦੇ ਮੁਤਾਬਿਕ ਇਸ ਸਟੂਡੀਓ ਦੇ ਨਾਲ-ਨਾਲ ਰਾਜ ਕਪੂਰ ਤੇ ਜੁੜੀ ਜਰ ਇਕ ਯਾਦ ਵੀ ਜਲ ਗਈ | ਰਾਜ ਕਪੂਰ ਦੀ ਫ਼ਿਲਮਾਂ ਦੀ ਵੱਖ ਵੱਖ ਤਰਾਂ ਦੇ ਕਪੜੇ ਅਤੇ ਉਨ੍ਹਾਂ ਦੀ ਫ਼ਿਲਮ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਹੋਰ ਜਰੂਰੀ ਚੀਜ਼ਾਂ ਵੀ ਇਸੀ ਅੱਗ ਦੇ ਹਵਾਲੇ ਹੋ ਗਈਆਂ |

ਆਰ.ਕੇ ਸਟੂਡੀਓ ਦੇ ਜਲ ਖ਼ਾਕ ਹੋਣ ਦੇ ਕਾਰਨ ਪੂਰੇ ਬਾਲੀਵੁੱਡ ਚ ਸ਼ੋਕ ਦਾ ਮਾਹੌਲ ਬਣਿਆ ਹੋਇਆ ਹੈ |

Related Post