ਰਾਜ ਰਣਜੋਧ ਨੇ ਗੰਨ ਕਲਚਰ ‘ਤੇ ਲਿਖਿਆ ਗੀਤ, ਬੋਲ ਕਹਿੰਦੇ ਨੇ ‘ਡੀਫ਼ੇਮਿੰਗ ਤੋਂ ਆਪਾਂ ਪੰਜਾਬ ਬਚਾਇਆ ਨਹੀਂ’

By  Shaminder June 21st 2022 06:19 PM -- Updated: June 21st 2022 06:46 PM

ਪੰਜਾਬੀ ਗਾਇਕ ਅਤੇ ਗੀਤਕਾਰ ਰਾਜ ਰਣਜੋਧ (Raj Ranjodh) ਜਿਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਲਿਖੇ ਗੀਤ ਕਈ ਵੱਡੇ ਗਾਇਕਾਂ ਨੇ ਗਾਏ ਹਨ । ਹੁਣ ਉਹ ਇੱਕ ਵਾਰ ਮੁੜ ਤੋਂ ਆਪਣੇ ਇੱਕ ਗੀਤ ਦੇ ਨਾਲ ਚਰਚਾ ‘ਚ ਆ ਗਏ ਹਨ । ਦਰਅਸਲ ਇਸ ਵਾਰ ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਗੰਨ ਕਲਚਰ ‘ਤੇ ਬਣਨ ਵਾਲੇ ਗੀਤਾਂ ‘ਤੇ ਪ੍ਰਤੀਕਰਮ ਦਿੱਤਾ ਹੈ । ਜਿਸ ‘ਚ ਉਨ੍ਹਾਂ ਨੇ ਗੀਤ ਦੇ ਜ਼ਰੀਏ ਹੀ ਪੰਜਾਬੀ ਇੰਡਸਟਰੀ ‘ਚ ਗੰਨ ਕਲਚਰ ‘ਤੇ ਜਵਾਬ ਦਿੱਤਾ ਹੈ ।

Raj Ranjodh Post-min

image From instagramਹੋਰ ਪੜ੍ਹੋ : ਦੋ ਚਾਹੁਣ ਵਾਲਿਆਂ ਦੇ ਵੱਖ ਹੋਣ ਦੇ ਦਰਦ ਨੂੰ ਬਿਆਨ ਕਰ ਰਿਹਾ ਹੈ ਰਾਜ ਰਣਜੋਧ ਦੀ ਆਵਾਜ਼ ‘ਚ ਨਵਾਂ ਗੀਤ ‘ਢੋਲਣਾ ਵੇ ਢੋਲਣਾ ’, ਦਰਸ਼ਕਾਂ ਨੂੰ ਆ ਰਿਹਾ ਪਸੰਦ

ਇਹ ਗੀਤ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਇਸ ‘ਤੇ ਲੋਕਾਂ ਵੱਲੋਂ ਪ੍ਰਤੀਕਰਮ ਵੀ ਦਿੱਤਾ ਜਾ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਰਾਜ ਰਣਜੋਧ ਦਾ ਇਹ ਗੀਤ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਨੇ ਵੀ ਲਾਈਵ ਇਸ ਗੀਤ ਨੂੰ ਗਾਇਆ ਹੈ।

Diljit Dosanjh shared post-min

ਹੋਰ ਪੜ੍ਹੋ : ਕੁਝ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇਣ ਵਾਲੇ ਗਾਇਕ ਬਲਵੀਰ ਬੋਪਾਰਾਏ, ਗੀਤਕਾਰ ਰਾਜ ਰਣਜੋਧ ਨੇ ਸਾਂਝੀ ਕੀਤੀ ਇਹ ਖ਼ਾਸ ਤਸਵੀਰ

ਇਸ ਗੀਤ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ ਨੂੰ ਕਈ ਸੈਲੀਬ੍ਰੇਟੀਜ਼ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ । ਇਨ੍ਹਾਂ ਹਸਤੀਆਂ ਵਿੱਚ ਦਿਲਜੀਤ ਦੋਸਾਂਝ ਦਾ ਨਾਂ ਵੀ ਸ਼ਾਮਲ ਹੈ।

Raj Ranjodh ,,.- image From instagram

ਦੋਸਾਂਝ ਨੇ ਨਾ ਸਿਰਫ਼ ਇਨ੍ਹਾਂ ਲਾਈਨਾਂ ਨੂੰ ਆਪਣੀ ਸਟੋਰੀ  'ਚ ਸ਼ੇਅਰ ਕੀਤਾ, ਬਲਕਿ ਇਸ ਗੀਤ ਦੀਆਂ ਲਾਈਨਾਂ ਨੂੰ ਆਪਣੇ ਵੈਨਕੂਵਰ ਸ਼ੋਅ 'ਚ ਗਾਇਆ ਵੀ ਸੀ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜ ਰਣਜੋਧ ਕਈ ਹਿੱਟ ਗੀਤ ਲਿਖ ਅਤੇ ਗਾ ਵੀ ਚੁੱਕੇ ਹਨ । ਜਿਸ ‘ਚ ‘ਛੜਾ’ ਫ਼ਿਲਮ ‘ਚ ਗਾਇਆ ਗਿਆ ‘ਟੌਮੀ’ ਗੀਤ ਵੀ ਸ਼ਾਮਿਲ ਹੈ । ਇਸ ਤੋਂ ਇਲਾਵਾ ਲਾਈਏ ਜੇ ਯਾਰੀਆਂ ਫ਼ਿਲਮਾਂ ‘ਚ ਵੀ ਉਨ੍ਹਾਂ ਨੇ ਗੀਤ ਗਾਏ ਸਨ, ਜੋ ਕਿ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Raj Ranjodh (@rajranjodhofficial)

Related Post