ਰਾਜੀਵ ਭਾਟੀਆ ਤੋਂ ਕਿਵੇਂ ਬਣਿਆ ਅਕਸ਼ੇ ਕੁਮਾਰ, ਜਾਣੋ ਪੂਰੀ ਕਹਾਣੀ : ਦਿੱਲੀ ਦੇ ਰਾਜੀਵ ਭਾਟੀਆ ਜਦ ਕਿਸਮਤ ਅਜ਼ਮਾਉਣ ਮੁੰਬਈ ਆਏ, ਤਾਂ ਮਹੇਸ਼ ਭੱਟ ਸਾਹਿਬ ਦੀ ਫਿਲਮ ਅੱਜ ਜਿਸ ਦੇ ਲੀਡ ਹੀਰੋ ਕੁਮਾਰ ਗੌਰਵ ਸਨ ਉਸ ਵਿਚ ਕਰਾਟੇ ਕੋਚ ਦਾ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਸੀ। ਉਹਨਾਂ ਰੋਲ ਪੂਰੀ ਇਮਾਨਦਾਰੀ ਨਾਲ ਕੀਤਾ ਅਤੇ ਪੈਸੇ ਲਏ ਤੇ ਕੁਮਾਰ ਗੌਰਵ ਨਾਲ ਹੱਥ ਮਿਲਾ ਚਲੇ ਗਏ।
Akshay Kumar
ਪਰ ਅਕਸ਼ੇ ਕੁਮਾਰ ਨੂੰ ਫਿਲਮ 'ਚ ਕੁਮਾਰ ਗੌਰਵ ਦੇ ਕਿਰਦਾਰ ਦਾ ਨਾਮ ਬਹੁਤ ਪਸੰਦ ਆਇਆ, ਉਹ ਸਿੱਧੇ ਬਾਂਦਰਾ ਕੋਰਟ ਗਏ ਅਤੇ ਨਾਮ ਬਦਲਣ ਦੀ ਐਪਲੀਕੇਸ਼ਨ ਜਮ੍ਹਾ ਕਰਵਾ ਦਿੱਤੀ, ਤੇ ਉਸੇ ਨਾਮ ਦੇ ਵਿਜ਼ਿਟਿੰਗ ਕਾਰਡ ਵੀ ਛਪਵਾ ਲਏ। ਉਹ ਨਾ "ਅਕਸ਼ੇ ਕੁਮਾਰ" ਉਸ ਦਿਨ ਤੋਂ ਲੈ ਕੇ ਹੁਣ ਤੱਕ ਕਾਫੀ ਚਮਕਦਾ ਆ ਰਿਹਾ ਹੈ। ਜੇ ਗੱਲ ਕਰੀਏ ਉਹਨਾਂ ਦੇ ਪਿਛਲੇ ਸਾਲ ਦੀ ਤਾਂ ਸਾਲ 2018 ਅਕਸ਼ੇ ਕੁਮਾਰ ਦੇ ਨਾਮ ਰਿਹਾ ਹੈ।
Akshay Kumar
ਸਾਲ ਦੀ ਸ਼ੁਰੁਆਤ 'ਚ ਹੀ ਪੈਡਮੈਨ ਵਰਗੀ ਸੁਪਰਹਿਟ ਫਿਲਮ ਦੇਣ ਤੋਂ ਬਾਅਦ 'ਗੋਲਡ' ਅਤੇ ਸਾਲ ਜਾਂਦੇ ਜਾਂਦੇ ਅਕਸ਼ੇ ਨੇ ਫਿਲਮ 2.0 ਦੇ ਜ਼ਰੀਏ ਜ਼ਬਰਦਸਤ ਧਮਾਕਾ ਕੀਤਾ। ਪੈਡਮੈਨ ਨੇ 100 ਕਰੋੜ ਕਮਾਏ ਤਾਂ ਗੋਲਡ ਵੀ 100 ਕਰੋੜ ਦੇ ਪਾਰ ਪਹੁੰਚੀ ਉੱਥੇ ਹੀ 2.0 ਨੇ ਤਕਰੀਬਨ 200 ਕਰੋੜ ਦੀ ਕਮਾਈ ਕੀਤੀ ਸੀ। ਉੱਥੇ ਹੀ ਹੁਣ ਇੱਕ ਵਾਰ ਫਿਰ ਤੋਂ ਅਕਸ਼ੇ ਕੁਮਾਰ ਨੇ 2019 ਵੀ ਬੁੱਕ ਕਰ ਲਿਆ ਹੈ।
ਹੋਰ ਵੇਖੋ : ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ
View this post on Instagram
ਇਸ ਸਾਲ ਅਕਸ਼ੇ ਕੁਮਾਰ ਦੀ 1-2 ਨਹੀਂ ਸਗੋਂ 5 ਫਿਲਮਾਂ ਨੂੰ ਲੈ ਕੇ ਵੱਡੀ ਤਿਆਰੀ ਚੱਲ ਰਹੀ ਹੈ। ਇਹਨਾਂ ਫਿਲਮਾਂ ਦੇ ਜ਼ਰੀਏ ਅਕਸ਼ੇ ਕੁਮਾਰ ਉੱਤੇ ਲੱਗਭੱਗ 400 ਕਰੋੜ ਦਾ ਦਾਅ ਲੱਗਿਆ ਹੋਇਆ ਹੈ।