ਲਾਕਡਾਊਨ ਕਰਕੇ ਲੋਕਾਂ ਤੋਂ 300-400 ਰੁਪਏ ਮੰਗ ਕੇ ਗੁਜ਼ਾਰਾ ਕਰਨ ਲਈ ਮਜ਼ਬੂਰ ਹੋਇਆ ਇਹ ਅਦਾਕਾਰ, ਵੀਡੀਓ ਕੀਤੀ ਸਾਂਝੀ …!
Rupinder Kaler
June 3rd 2020 08:53 PM
ਛੋਟੇ ਪਰਦੇ ’ਤੇ ਕਈ ਲੜੀਵਾਰ ਨਾਟਕਾਂ ਵਿੱਚ ਨਜ਼ਰ ਆ ਚੁੱਕੇ ਕਲਾਕਾਰ ਰਾਜੇਸ਼ ਕਰੀਰ ਏਨੀਂ ਦਿਨੀਂ ਮੁਸ਼ਕਿਲ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ । ਕੰਮ ਨਾ ਮਿਲਣ ਕਰਕੇ ਉਹ ਘਰ ਵਿੱਚ ਬੈਠੇ ਹੋਏ ਹਨ । ਉਹਨਾਂ ਦੀ ਆਰਥਿਕ ਹਲਾਤ ਬਹੁਤ ਹੀ ਮਾੜੀ ਹੋ ਗਈ ਹੈ । ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਚਾਹੁਣ ਵਾਲਿਆਂ ਤੇ ਦੋਸਤਾਂ ਤੋਂ ਮਦਦ ਮੰਗੀ ਹੈ । ਰਾਜੇਸ਼ ਕਰੀਰ ਮਸ਼ਹੂਰ ਲੜੀਵਾਰ ਨਾਟਕ ਬੇਗੂਸਰਾਏ ਵਿੱਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਕਿਰਦਾਰ ਨਿਭਾਅ ਚੁੱਕੇ ਹਨ ।