ਰਾਜ ਸ਼੍ਰੀ ਰਾਣੀ ਅਤੇ ਗੌਰਵ ਮੁਕੇਸ਼ ਜੈਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

By  Shaminder November 23rd 2020 03:41 PM

‘ਸੁਹਾਨੀ ਸੀ ਏਕ ਲੜਕੀ’ ਫੇਮ ਅਦਾਕਾਰਾ ਰਾਜਸ਼੍ਰੀ ਰਾਣੀ ਨੇ ਗਵਾਲੀਅਰ ‘ਚ ਇੱਕ ਸਮਾਰੋਹ ਦੌਰਾਨ ਗੌਰਵ ਮੁਕੇਸ਼ ਜੈਨ ਦੇ ਨਾਲ ਵਿਆਹ ਕਰਵਾ ਲਿਆ ਹੈ । ਰਾਜਸ਼੍ਰੀ ਲਾਲ ਲਹਿੰਗੇ ਚੋਲੀ ‘ਚ ਜਦੋਂਕਿ ਗੌਰਵ ਸਫੇਦ ਰੰਗ ਦੀ ਸ਼ੇਰਵਾਨੀ ‘ਚ ਬਹੁਤ ਹੀ ਖੂਬਸੂਰਤ ਵਿਖਾਈ ਦੇ ਰਹੇ ਸਨ ।

Rajshri Rani

ਇਸ ਵਿਆਹ ਸਮਾਰੋਹ ਦੌਰਾਨ ਜੋੜੀ ਦੇ ਕੁਝ ਨਜ਼ਦੀਕੀ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ।ਗੌਰਵ ਰਾਜਸ਼੍ਰੀ ਦੇ ਕੋ- ਸਟਾਰ ਰਹੇ ਹਨ ਅਤੇ ਦੋਵਾਂ ਦਾ ਪਿਆਰ ਸ਼ੂਟਿੰਗ ਦੇ ਦੌਰਾਨ ਹੀ ਪਰਵਾਨ ਚੜਿਆ ਸੀ ।ਦੋਵਾਂ ਨੇ ਬੀਤੀ 20 ਨਵੰਬਰ ਨੂੰ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਹੁਣ ਵਾਇਰਲ ਹੋਈਆਂ ਹਨ ।

ਹੋਰ ਪੜ੍ਹੋ : ਬਾਲੀਵੁੱਡ ਨੂੰ ਅਲਵਿਦਾ ਕਹਿਣ ਵਾਲੀ ਅਦਾਕਾਰਾ ਸਨਾ ਖ਼ਾਨ ਨੇ ਗੁਜਰਾਤ ਦੇ ਮੌਲਾਨਾ ਮੁਫ਼ਤੀ ਅਨਸ ਨਾਲ ਕਰਵਾਇਆ ਵਿਆਹ

Rajshri Rani

ਫ਼ਿਲਹਾਲ ਦੋਵਾਂ ਨੇ ਵਿਆਹ ਤੋਂ ਬਾਅਦ ਆਪਣਾ ਹਨੀਮੂਨ ਦਾ ਪਲਾਨ ਕੈਂਸਲ ਕਰ ਦਿੱਤਾ ਹੈ । ਕਿਉਂਕਿ ਦੇਸ਼ ‘ਚ ਕੋਰੋਨਾ ਦੇ ਵੱਧਦੇ ਕੇਸਾਂ ਕਾਰਨ ਫ਼ਿਲਹਾਲ ਦੋਵੇਂ ਹਾਲੇ ਹਨੀਮੂਨ ਲਈ ਨਹੀਂ ਜਾਣਗੇ ।

Rajshri Rani

ਰਾਜਸ਼੍ਰੀ ਜਲਦ ਹੀ ਆਪਣੀ ਸ਼ੂਟਿੰਗ ‘ਤੇ ਪਰਤ ਰਹੀ ਹੈ। ਹੁਣ ਉਹ ਨਵੇਂ ਟੀਵੀ ਸੀਰੀਅਲ ‘ਨਮਕ ਇਸ਼ਕ ਕਾ’ ‘ਚ ਨਜ਼ਰ ਆਏਗੀ । ਵਿਆਹ ਤੋਂ ਬਾਅਦ ਇਹ ਜੋੜੀ ਕਾਫੀ ਖੁਸ਼ ਵਿਖਾਈ ਦੇ ਰਹੀ ਹੈ ।

 

View this post on Instagram

 

A post shared by Viral Bhayani (@viralbhayani)

Related Post