ਫਿਲਮ 'ਜਿੰਦ ਜਾਨ' ਦੇ ਸੈੱਟ 'ਤੇ ਰਾਜਵੀਰ ਜਵੰਦਾ ਤੇ ਜਸਵਿੰਦਰ ਭੱਲਾ ਦੀਆਂ ਕਲੋਲਾਂ, ਦੇਖੋ ਵੀਡੀਓ
ਫਿਲਮ 'ਜਿੰਦ ਮਾਹੀ' ਦੇ ਸੈੱਟ 'ਤੇ ਰਾਜਵੀਰ ਜਵੰਦਾ ਤੇ ਜਸਵਿੰਦਰ ਭੱਲਾ ਦੀਆਂ ਕਲੋਲਾਂ, ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਮਦਾਰ ਗਾਇਕ ਰਾਜਵੀਰ ਜਵੰਦਾ ਜਿੰਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆਂ ਭਰ 'ਚ ਮਨਵਾਇਆ ਹੈ। ਪਰ ਹੁਣ ਰਾਜਵੀਰ ਜਵੰਦਾ ਗਾਇਕੀ ਦੇ ਨਾਲ ਨਾਲ ਐਕਟਿੰਗ 'ਚ ਵੀ ਹੱਥ ਅਜ਼ਮਾ ਰਹੇ ਹਨ। ਰਾਜਵੀਰ ਜਵੰਦਾ ਵੱਲੋਂ ਆਉਣ ਵਾਲੀ ਪੰਜਾਬੀ ਫਿਲਮ 'ਜਿੰਦ ਜਾਨ' ਦੇ ਸੈੱਟ ਤੋਂ ਵੀਡੀਓ ਸਾਂਝਾਂ ਕੀਤਾ ਗਿਆ ਹੈ ਜਿਸ 'ਚ ਰਾਜਵੀਰ ਜਵੰਦਾ ਅਤੇ ਜਸਵਿੰਦਰ ਭੱਲਾ ਫਿਲਮ ਦੀ ਬਾਕੀ ਕਾਸਟ ਨਾਲ ਖੜੇ ਡਾਇਰੈਕਟਰ ਤੋਂ ਫਿਲਮ ਦਾ ਸੀਨ ਸਮਝ ਰਹੇ ਹਨ ਅਤੇ ਉੱਥੇ ਰਾਜਵੀਰ ਜਵੰਦਾ ਦੀ ਕਹੀ ਗੱਲ ਜਸਵਿੰਦਰ ਭੱਲਾ ਉਸ ਨੂੰ ਮਜ਼ਾਕ 'ਚ ਤਬਦੀਲ ਕਰ ਦਿੰਦੇ ਹਨ।
View this post on Instagram
ਰਾਜਵੀਰ ਜਵੰਦਾ ਨੇ ਵੀਡੀਓ ਦੀ ਕੈਪਸ਼ਨ 'ਚ ਵੀ ਇਸ ਦਾ ਜ਼ਿਕਰ ਕੀਤਾ ਹੈ। ਇਸ ਤੋਂ ਪਹਿਲਾਂ ਵੀ ਰਾਜਵੀਰ ਜਵੰਦਾ ਇੱਕ ਹੋਰ ਵੀਡੀਓ ਕਲਿਪ ਫਿਲਮ ਜਿੰਦ ਮਾਹੀ ਦੇ ਸੈੱਟ ਤੋਂ ਸ਼ੇਅਰ ਕਰ ਚੁੱਕੇ ਹਨ। ਰਾਜਵੀਰ ਜਵੰਦਾ ਫਿਲਮ ਜਿੰਦ ਜਾਨ 'ਚ ਜਸਵਿੰਦਰ ਭੱਲਾ ਅਤੇ ਹੋਰ ਵੀ ਕਈ ਦਿਗਜ ਅਦਾਕਾਰਾਂ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਗਿੱਪੀ ਗਰੇਵਾਲ ਦੀ ਫਿਲਮ ਸੂਬੇਦਾਰ ਜੋਗਿੰਦਰ ਸਿੰਘ 'ਚ ਅਦਾਕਾਰੀ ਕਰਦੇ ਨਜ਼ਰ ਆਏ ਸੀ।
ਹੋਰ ਵੇਖੋ : ਨਿੰਜਾ ਅਤੇ ਜੱਸ ਬਾਜਵਾ ਦੀ ਫਿਲਮ ‘ਦੂਰਬੀਨ’ ਦੀ ਸ਼ੂਟਿੰਗ ਹੋਈ ਸ਼ੁਰੂ, ਸਾਹਮਣੇ ਆਈਆਂ ਤਸਵੀਰਾਂ
View this post on Instagram
Film JIND JAAN de set te ?? @rajvirjawandaofficial @jaswinderbhalla
ਇਸ ਸਾਲ ਰਾਜਵੀਰ ਜਵੰਦਾ ਫਿਲਮ 'ਮਾਹੀ ਵੇ' 'ਚ ਵੀ ਨਾਇਕ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਜਿਸ ਨੂੰ ਡਾਇਰੈਕਟ ਕਰ ਰਹੇ ਹਨ ਦਰਸ਼ਨ ਬੱਗਾ। ਇੱਕ ਹੋਰ ਫਿਲਮ 'ਚ ਰਾਜਵੀਰ ਜਵੰਦਾ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਨੇ ਜਿਸ ਦਾ ਨਾਮ ਹੈ 'ਮਿੰਦੋ ਤਸੀਲਦਾਰਨੀ'। ਇਹ ਫਿਲਮ 28 ਜੂਨ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗੀ।