ਰਾਜਵੀਰ ਜਵੰਦਾ ਦੀ ਫ਼ਿਲਮ 'ਜਿੰਦ ਜਾਨ' ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan May 22nd 2019 04:37 PM -- Updated: May 22nd 2019 04:38 PM

ਰਾਜਵੀਰ ਜਵੰਦਾ ਦੀ ਫ਼ਿਲਮ 'ਜਿੰਦ ਜਾਨ' ਦਾ ਪਹਿਲਾ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : ਗਾਇਕੀ ਤੋਂ ਅਦਾਕਾਰੀ 'ਚ ਆਏ ਰਾਜਵੀਰ ਜਵੰਦਾ ਫ਼ਿਲਮ ਜਿੰਦ ਜਾਨ ਨਾਲ ਪੰਜਾਬੀ ਫ਼ਿਲਮਾਂ 'ਚ ਨਾਇਕ ਦੇ ਤੌਰ 'ਤੇ ਡੈਬਿਊ ਕਰਨ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਫ਼ਿਲਮ ਜਿੰਦ ਜਾਨ ਦੇ ਪੋਸਟਰ ਸਾਹਮਣੇ ਆ ਰਹੇ ਹਨ ਅਤੇ ਹੁਣ ਫ਼ਿਲਮ ਦਾ ਪਹਿਲਾ ਗੀਤ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। 'ਸਾਰੀ ਸਾਰੀ ਰਾਤ' ਨਾਮ ਦੇ ਇਸ ਗੀਤ ਨੂੰ ਸੁਰੀਲੀ ਅਵਾਜ਼ ਦੀ ਮਾਲਿਕ ਮੰਨਤ ਨੂਰ ਨੇ ਅਤੇ ਰਾਜਵੀਰ ਜਵੰਦਾ ਨੇ ਗਾਇਆ ਹੈ ਅਤੇ ਗਾਣੇ ਦਾ ਸੰਗੀਤ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਫ਼ਿਲਮ ਰਾਹੀਂ ਸਾਰਾ ਸ਼ਰਮਾ ਵੀ ਪੰਜਾਬੀ ਫ਼ਿਲਮਾਂ 'ਚ ਡੈਬਿਊ ਕਰ ਰਹੇ ਹਨ। ਗਾਣੇ 'ਚ ਰਾਜਵੀਰ ਜਵੰਦਾ ਅਤੇ ਸਾਰਾ ਸ਼ਰਮਾ ਦਾ ਰੋਮੈਂਸ ਨਜ਼ਰ ਆ ਰਿਹਾ ਹੈ।

ਫ਼ਿਲਮ ਦੀ ਗੱਲ ਕਰੀਏ ਤਾਂ ਇਸ ਨੂੰ ਦਰਸ਼ਨ ਬੱਗਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ।ਇਹ ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਹੋਣ ਵਾਲੀ ਹੈ। ਫ਼ਿਲਮ ‘ਚ ਰਾਜਵੀਰ ਜਵੰਦਾ ਤੋਂ ਇਲਾਵਾ ਜਸਵਿੰਦਰ ਭੱਲਾ, ਹਾਰਬੀ ਸੰਘਾ, ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। 14 ਜੂਨ ਨੂੰ ਇਹ ਫ਼ਿਲਮ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

ਹੋਰ ਵੇਖੋ :ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ

 

View this post on Instagram

 

? Need Your Love & Support ? ? ‘JIND JAAN’ releasing on 14 th June, 2019. ?

A post shared by Jaswinder Bhalla (@jaswinderbhalla) on May 20, 2019 at 10:01am PDT

ਰਾਜਵੀਰ ਜਵੰਦਾ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨਾਲ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ 'ਚ ਨਜ਼ਰ ਆ ਚੁੱਕੇ ਹਨ ਪਰ ਇਸ ਫ਼ਿਲਮ 'ਚ ਰਾਜਵੀਰ ਅਤੇ ਸਾਰਾ ਸ਼ਰਮਾ ਮੁੱਖ ਭੂਮਿਕਾ ਦੇ ਤੌਰ 'ਤੇ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਰਾਜਵੀਰ ਯਮਲਾ ਫ਼ਿਲਮ ਅਤੇ ਮਿੰਦੋ ਤਸੀਲਦਾਰਨੀ 'ਚ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Related Post