ਰਾਜਵੀਰ ਜਵੰਦਾ ਦੇ ਰਹੇ ਨੇ ਹਵਾਵਾਂ ਨੂੰ ਸੁਨੇਹੇ, 'ਹੋਣ ਵਾਲਾ ਸਰਦਾਰ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

By  Aaseen Khan May 13th 2019 11:23 AM

ਰਾਜਵੀਰ ਜਵੰਦਾ ਦੇ ਰਹੇ ਨੇ ਹਵਾਵਾਂ ਨੂੰ ਸੁਨੇਹੇ, 'ਹੋਣ ਵਾਲਾ ਸਰਦਾਰ' ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ : ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੇ ਆਪਣੇ ਗਾਣਿਆਂ ਦੇ ਨਾਲ ਹਰ ਵਰਗ ਦੇ ਲੋਕਾਂ 'ਚ ਜਗ੍ਹਾ ਬਣਾਈ ਹੈ। ਇਹ ਹੀ ਨਹੀਂ ਸਗੋਂ ਜਲਦ ਨਾਇਕ ਦੇ ਤੌਰ 'ਤੇ ਰਾਜਵੀਰ ਜਵੰਦਾ ਫ਼ਿਲਮਾਂ 'ਚ ਨਜ਼ਰ ਆਉਣ ਵਾਲੇ ਹਨ। ਪਰ ਉਸ ਤੋਂ ਪਹਿਲਾਂ ਉਹਨਾਂ ਦਾ ਨਵਾਂ ਗੀਤ 'ਹੋਣ ਵਾਲਾ ਸਰਦਾਰ' ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਇੱਕ ਬੀਟ ਰੋਮਾਂਟਿਕ ਗੀਤ ਹੈ ਜਿਸ 'ਚ ਰਾਜਵੀਰ ਜਵੰਦਾ ਪੁਲਿਸ ਆਫ਼ਿਸਰ ਦੀ ਵਰਦੀ 'ਚ ਨਜ਼ਰ ਆ ਰਹੇ ਹਨ।

ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਗਾਣੇ ਦੇ ਬੋਲ ਸਿੰਘ ਜੀਤ ਦੇ ਹਨ ਅਤੇ ਮਿਊਜ਼ਿਕ ਨਾਮਵਰ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਵੀਡੀਓ ਫਰੇਮ ਸਿੰਘ ਵੱਲੋਂ ਬਣਾਇਆ ਗਿਆ ਹੈ।

ਹੋਰ ਵੇਖੋ : ਕੁਲਵਿੰਦਰ ਬਿੱਲਾ ਦੇ ਲੱਗੇ ਸਿਹਰੇ, ਪਰ ਨਹੀਂ ਕਰਵਾਉਣਾ ਚਾਹੁੰਦੇ ਵਿਆਹ, ਦੇਖੋ ਵੀਡੀਓ

ਰਾਜਵੀਰ ਜਵੰਦਾ ਜਲਦ ਹੀ ਪੰਜਾਬੀ ਫ਼ਿਲਮ 'ਜਿੰਦ ਜਾਨ' ਰਾਹੀਂ ਵੱਡੇ ਪਰਦੇ 'ਤੇ ਛਾਉਣ ਵਾਲੇ ਹਨ। ਜਿੰਦ ਜਾਨ ਤੋਂ ਇਲਾਵਾ ਉਹਨਾਂ ਦੀ ਇੱਕ ਹੋਰ ਫ਼ਿਲਮ 'ਯਮਲਾ' ਦਾ ਸ਼ੂਟ ਵੀ ਚੱਲ ਰਿਹਾ ਹੈ ਜਿਸ ਦੇ ਸੈੱਟ ਤੋਂ ਕਈ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ।

Related Post