'ਯਮਲਾ' ਦੇ ਸੈੱਟ 'ਤੇ ਪਿੰਡ ਦੇ ਨੰਨ੍ਹੇ ਫੈਨਜ਼ ਵੱਲੋਂ ਹੋਇਆ ਰਾਜਵੀਰ ਜਵੰਦਾ ਦਾ ਅਨੋਖਾ ਸਵਾਗਤ, ਦੇਖੋ ਵੀਡੀਓ
ਯਮਲਾ ਦੇ ਸੈੱਟ 'ਤੇ ਪਿੰਡ ਦੇ ਨੰਨ੍ਹੇ ਫੈਨਜ਼ ਵੱਲੋਂ ਹੋਇਆ ਰਾਜਵੀਰ ਜਵੰਦਾ ਦਾ ਅਨੋਖਾ ਸਵਾਗਤ, ਦੇਖੋ ਵੀਡੀਓ : ਰਾਜਵੀਰ ਜਵੰਦਾ ਜਿਹੜੇ ਪਿਛਲੇ ਦਿਨੀ ਆਪਣੀ ਫਿਲਮ ਮਿੰਦੋ ਤਸੀਲਦਾਰਨੀ ਦਾ ਰੈਪ ਕਰਕੇ ਹਟੇ ਹਨ। ਪਰ ਨਾਲ ਹੀ ਉਹਨਾਂ ਦੀ ਅਗਲੀ ਫਿਲਮ ਯਮਲਾ ਦਾ ਸ਼ੂਟ ਵੀ ਸ਼ੁਰੂ ਹੋ ਚੁੱਕਿਆ ਹੈ ਜਿਸ ਦੀਆਂ ਤਸਵੀਰਾਂ ਕੁਝ ਦਿਨ ਪਹਿਲਾਂ ਸਾਹਮਣੇ ਆ ਚੁੱਕੀਆਂ ਹਨ। ਜਿਸ 'ਚ ਰਾਜਵੀਰ ਜਵੰਦਾ ਦਾ ਸਾਥ ਨਿਭਾ ਰਹੀ ਹੈ ਖੂਬਸੂਰਤ ਅਦਾਕਾਰ ਸਾਨਵੀ ਧੀਮਾਨ।
View this post on Instagram
ਫਿਲਮ ਨੂੰ ਨਾਮਵਰ ਨਿਰਦੇਸ਼ਕ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਬੱਲੀ ਸਿੰਘ ਕੱਕੜ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਹਿ ਹੈ। ਜਿੱਥੇ ਸ਼ੂਟ ਦੌਰਾਨ ਫਿਲਮ ਦੀ ਕਾਸਟ ਕੰਮ ਤਾਂ ਜੀ ਜਾਨ ਨਾਲ ਕਰਦੀ ਹੈ ਪਰ ਉੱਥੇ ਹੀ ਹਾਸੀ ਮਜ਼ਾਕ ਦੇ ਪਲ ਵੀ ਆਪਣੇ ਫੈਨਜ਼ ਨਾਲ ਸਾਂਝੇ ਕਰਨ ਤੋਂ ਪਿੱਛੇ ਨਹੀਂ ਰਹਿੰਦੇ।
View this post on Instagram
@ghuggigurpreet bhaji Ton acting de gur sikhde hoye ?? upcoming movie #yamla @rakesshhmehta
ਅਜਿਹੀ ਵੀਡੀਓ ਯਮਲਾ ਫਿਲਮ ਦੇ ਸੈੱਟ ਤੋਂ ਰਾਜਵੀਰ ਜਵੰਦਾ ਦੀ ਸਾਹਮਣੇ ਆਈ ਹੈ ਜਿਸ 'ਚ ਸ਼ੂਟ ਦੀ ਜਗ੍ਹਾ ਵਾਲੇ ਪਿੰਡ ਦੇ ਬੱਚਿਆਂ ਨੇ ਰਾਜਵੀਰ ਜਵੰਦਾ ਦੇ ਨਾਮ ਦੇ ਨਾਹਰੇ ਲਗਾ ਰਾਜਨੇਤਾ ਦੀ ਤਰਾਂ ਉਹਨਾਂ ਦਾ ਸਵਾਗਤ ਕੀਤਾ ਹੈ। ਤੇ ਰਾਜਵੀਰ ਜਵੰਦਾ ਵੀ ਕਿਸੇ ਰਾਜਨੇਤਾ ਦੀ ਤਰਾਂ ਹੀ ਆਪਣੇ ਇਹਨਾਂ ਨੰਨ੍ਹੇ ਫੈਨਜ਼ ਦਾ ਸੰਬੋਧਨ ਕਰ ਰਹੇ ਹਨ।
ਹੋਰ ਵੇਖੋ : ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ
View this post on Instagram
ਜ਼ਾਹਿਰ ਹੈ ਰਾਜਵੀਰ ਜਵੰਦਾ ਦੀ ਗਾਇਕੀ ਦਾ ਦੀਵਾਨਾਂ ਤਾਂ ਅੱਜ ਬੱਚਾ ਬੱਚਾ ਹੈ। ਉਹਨਾਂ ਦੀ ਇਸ ਫਿਲਮ 'ਚ ਰਘਵੀਰ ਬੋਲੀ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਅਤੇ ਨਵਨੀਤ ਕੌਰ ਢਿੱਲੋਂ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਰਾਜਵੀਰ ਜਵੰਦਾ ਫਿਲਮ ਜਿੰਦ ਜਾਨ 'ਚ ਵੀ ਆਪਣੀ ਅਦਾਇਗੀ ਦੇ ਰੰਗ ਬਿਖੇਰਦੇ ਦਿਖਣਗੇ।