ਕੈਮਰਾਮੈਨ ਗੁਰਦੀਪ ਮੋਟਾ ਦੇ ਨਾਲ ਰਾਜਵੀਰ ਜਵੰਦਾ ਨੇ ਗੀਤ ਮੇਰਾ ਦਿਲ ਦੀ ਦਿੱਤੀ ਬ੍ਰੇਕਿੰਗ ਨਿਊਜ਼

By  Rajan Sharma September 17th 2018 11:45 AM

ਪੰਜਾਬੀ ਗੀਤ 'ਰੋਲ਼ੇ ਦੀ ਜਮੀਨ' ਨਾਲ ਧੂਮਾਂ ਪੱਟਣ ਵਾਲੇ ਗਾਇਕ ਰਾਜਵੀਰ ਜਵੰਦਾ rajvir jawanda ਬੜੇ ਹੀ ਹਾਸੇ ਮਿਜਾਜ਼ ਵਾਲ਼ੇ ਗਾਇਕ ਅਤੇ ਅਦਾਕਾਰ ਹਨ| ਕੁਝ ਟਾਈਮ ਪਹਿਲਾਂ ਉਹਨਾਂ ਨੇ ਪੁੱਛਿਆ ਸੀ ਕੀ ਆਪਣਾ ਨਵਾਂ ਗੀਤ ਆਉਣ ਦੇਈਏ ਜਾ ਨਹੀਂ| ਉਹਨਾਂ ਦੇ ਫੈਨਸ ਦੁਆਰਾ ਉਹਨਾਂ ਦੇ ਸਾਰੇ ਗੀਤਾਂ ਨੂੰ ਸ਼ੁਰੂ ਤੋਂ ਹੀ ਬਹੁਤ ਪਿਆਰ ਮਿਲਿਆ ਹੈ| ਕੁਝ ਦਿਨ ਪਹਿਲਾਂ ਹੀ ਉਹਨਾਂ ਵਲੋਂ ਆਪਣੇ ਨਵੇਂ ਆਉਣ ਵਾਲ਼ੇ ਗੀਤ "ਮੇਰਾ ਦਿਲ" punjabi song ਦਾ ਪੋਸਟਰ ਸਾਂਝਾ ਕੀਤਾ ਗਿਆ ਸੀ|

https://www.instagram.com/p/Bnv9fiLnML-/?taken-by=rajvirjawandaofficial

ਹੁਣ ਉਹਨਾਂ ਵਲੋਂ ਉਸ ਗੀਤ ਨਾਲ ਹੀ ਸੰਬੰਧਿਤ ਆਪਣੇ ਇੰਸਟਾਗ੍ਰਾਮ ਤੇ ਇੱਕ ਬੜੀ ਹੀ ਮਜੇਦਾਰ ਵੀਡੀਓ ਸਾਂਝਾ ਕੀਤੀ ਗਈ ਹੈ ਜਿਸ ਵਿੱਚ ਉਹ ਇੱਕ ਰਿਪੋਰਟਰ ਬਣਕੇ ਆਪਣੇ ਗੀਤ "ਮੇਰਾ ਦਿਲ" ਦੇ ਰਿਲੀਜ਼ ਹੋਣ ਬਾਰੇ ਦੱਸ ਰਹੇ ਹਨ| ਉਹਨਾਂ ਨੇ ਗੀਤ ਬਾਰੇ ਬ੍ਰੇਕਿੰਗ ਨਿਊਜ਼ ਦੇਂਦੇ ਹੋਏ ਦੱਸਿਆ ਕੀ ਗੀਤ 20 ਸਤੰਬਰ ਨੂੰ ਸੱਭ ਦੇ ਦਰਮਿਆਨ ਆ ਰਿਹਾ ਹੈ ਅਤੇ ਇਸ ਨੂੰ ਉਹਨਾਂ ਦੇ ਸੋਸ਼ਲ ਮੀਡਿਆ ਤੇ ਵੀ ਦੇਖਿਆ ਜਾ ਸਕਦਾ ਹੈ|

https://www.instagram.com/p/Bn0BXZBHCr8/?taken-by=rajvirjawandaofficial

ਗੱਲ ਗੀਤ ਦੀ ਕਰੀਏ ਤਾਂ ਜਿਥੇ ਕੀ ਇਸ ਗੀਤ ਦੇ ਬੋਲ ਰਾਜੂ ਚੋਕੀ ਮਾਨ ਦੁਆਰਾ ਲਿਖੇ ਗਏ ਹਨ ਓਥੇ ਹੀ ਇਸਦਾ ਮਿਊਜ਼ਿਕ ਦਿੱਤਾ ਹੈ ਮਿਕ੍ਸ ਸਿੰਘ ਨੇ| ਇਸਦਾ ਪੋਸਟਰ ਤਾਂ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਰਾਜਵੀਰ ਜਵੰਦਾ rajvir jawanda ਇਸਦੇ ਪੋਸਟਰ ਵਿੱਚ ਬੜੇ ਹੀ ਸੋਹਣੇ ਲੱਗ ਰਹੇ ਹਨ ਅਤੇ ਲੱਗਦਾ ਹੈ ਕੀ ਇਹ ਇੱਕ ਰੋਮਾੰਟਿਕ ਗੀਤ punjabi song ਹੋਵੇਗਾ|

Related Post