ਰਾਜਵੀਰ ਜਵੰਦਾ ਦੇ ਫੇਵਰਿਟ ਲੋਕ ਗੀਤ 'ਮਿੱਟੀ ਦਾ ਬਾਵਾ' 'ਤੇ ਸੁਣੋ ਉਹਨਾਂ ਦੀ ਤੂੰਬੀ ਦੀ ਤਾਲ, ਦੇਖੋ ਵੀਡੀਓ

By  Aaseen Khan March 28th 2019 02:15 PM

ਰਾਜਵੀਰ ਜਵੰਦਾ ਦੇ ਫੇਵਰਿਟ ਲੋਕ ਗੀਤ 'ਮਿੱਟੀ ਦਾ ਬਾਵਾ' 'ਤੇ ਸੁਣੋ ਉਹਨਾਂ ਦੀ ਤੂੰਬੀ ਦੀ ਤਾਲ, ਦੇਖੋ ਵੀਡੀਓ : ਗਾਇਕੀ ਤੋਂ ਅਦਾਕਾਰੀ ਵੱਲ ਆਏ ਰਾਜਵੀਰ ਜਵੰਦਾ ਜਿੰਨ੍ਹਾਂ ਦੀਆਂ ਬੈਕ ਬੈਕ ਟੂ ਬੈਕ ਫ਼ਿਲਮਾਂ ਸਿਨੇਮਾ 'ਤੇ ਧੂਮ ਮਚਾਉਣ ਵਾਲੀਆਂ ਹਨ। ਰਾਜਵੀਰ ਜਵੰਦਾ ਦਾ ਗਾਇਕੀ 'ਚ ਵੱਡਾ ਨਾਮ ਹੈ ਅਤੇ ਉਹ ਤੂੰਬੀ ਵਰਗੇ ਸਾਜ਼ ਵੀ ਖੂਬ ਵਜ੍ਹਾ ਲੈਂਦੇ ਹਨ। ਉਹਨਾਂ ਦੀ ਫਿਲਮ ਯਮਲਾ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ 'ਚ ਰਘਵੀਰ ਬੋਲੀ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਪਰ ਦੋਨੋਂ ਮਸਤੀ ਵੀ ਖੂਬ ਕਰਦੇ ਹਨ। ਅਜਿਹੀ ਹੀ ਵੀਡੀਓ ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣਾ ਫੇਵਰਿਟ ਗੀਤ ਮਿੱਟੀ ਦਾ ਬਾਵਾ ਸੁਣਦੇ ਹੋਏ ਗੱਡੀ 'ਚ ਨਾਲ ਨਾਲ ਤੂੰਬੀ ਵਜਾਉਂਦੇ ਨਜ਼ਰ ਆ ਰਹੇ ਹਨ।

 

View this post on Instagram

 

Favourite gana @rajvirjawandaofficial @raghveerboliofficial @sukhdarshansinghphotography

A post shared by Rajvir Jawanda (@rajvirjawandaofficial) on Mar 27, 2019 at 7:14pm PDT

ਰਘਵੀਰ ਬੋਲੀ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ। ਮਿੱਟੀ ਦਾ ਬਾਵਾ ਗੀਤ ਗਾਇਕਾਂ ਦਾ ਹੀ ਨਹੀਂ ਸਗੋਂ ਹਰ ਇੱਕ ਪੰਜਾਬੀ ਦਾ ਫੇਵਰਿਟ ਲੋਕ ਗੀਤ ਹੈ ਜਿਸ 'ਚ ਮੋਹ ਤੇ ਪਿਆਰ ਦੇ ਪਵਿੱਤਰ ਰਿਸ਼ਤਿਆਂ ਨੂੰ ਬੜੀ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਜਾਂਦਾ ਹੈ। ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦੀ ਨਵੀਂ ਫਿਲਮ ਯਮਲਾ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।

ਹੋਰ ਵੇਖੋ : ਹਾਰਬੀ ਸੰਘਾ ਦੀ ਹੇਕ ਤੇ ਰਾਜਵੀਰ ਜਵੰਦਾ ਦੀ ਤੂੰਬੀ ਦਾ ਨਹੀਂ ਕੋਈ ਮੁਕਾਬਲਾ, ਦੇਖੋ ਵੀਡੀਓ

 

View this post on Instagram

 

YAMLA next movie..YAMLA DE YAMLE ? #comingsoon #yamla #punjabi #movie @rajvirjawandaofficial @raghveerboliofficial @jasvirpal_jassrecords @sukhdarshansinghphotography

A post shared by Rajvir Jawanda (@rajvirjawandaofficial) on Mar 26, 2019 at 5:41am PDT

ਯਮਲਾ ਫ਼ਿਲਮ ‘ਚ ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਦੀ ਜੋੜੀ ਦੇਖਣ ਨੂੰ ਮਿਲੇਗੀ। ਰਾਜਵੀਰ ਜਵੰਦਾ ਅਤੇ ਸਾਨਵੀ ਧੀਮਾਨ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਘਵੀਰ ਬੋਲੀ ਅਤੇ ਨਵਨੀਤ ਢਿੱਲੋਂ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ।ਇਸ ਤੋਂ ਇਲਾਵਾ ਰਾਜਵੀਰ ਜਵੰਦਾ ਮਿੰਦੋ ਤਸੀਲਦਾਰਨੀ ਅਤੇ ਫਿਲਮ ਜਿੰਦ ਜਾਨ 'ਚ ਵੀ ਆਪਣੀ ਅਦਾਕਾਰੀ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਦੇ ਨਜ਼ਰ ਆਉਣਗੇ।

Related Post