'ਮਿਸਟਰ ਪੰਜਾਬ 2018' 'ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ

By  Shaminder November 17th 2018 04:18 PM -- Updated: November 24th 2018 07:47 AM

ਪੀਟੀਸੀ ਪੰਜਾਬੀ ਦੇ ਰਿਏਲਿਟੀ ਸ਼ੋਅ 'ਮਿਸਟਰ ਪੰਜਾਬ 2018' 'ਚ ਰਾਜਵੀਰ ਜਵੰਦਾ ਨੇ ਆਪਣੀ ਪਰਫਾਰਮੈਂਸ ਨਾਲ ਸਮਾ ਬੰਨਿਆ।ਰਾਜਵੀਰ ਜਵੰਦਾ ਨੇ ਇਸ ਰਿਏਲਿਟੀ ਸ਼ੋਅ ਦੌਰਾਨ ਖੂਬ ਰੌਣਕਾਂ ਲਗਾਈਆਂ।ਪੰਜਾਬ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਲੇਂਟ ਹੰਟ ਸ਼ੋਅ, 'ਮਿਸਟਰ ਪੰਜਾਬ 2018' ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਗਿਆ ਹੈ ਤੇ ਇਸ ਸ਼ੋਅ ਦਾ ਗਰੈਂਡ ਫਿਨਾਲੇ ਮੋਹਾਲੀ 'ਚ ਹੋ ਰਿਹਾ ਹੈ ।

ਹੋਰ ਵੇਖੋ :ਕੌਣ ਬਣੇਗਾ ਮਿਸਟਰ ਪੰਜਾਬ 2018 ਦਾ ਮਹਾਂ-ਮੁਕਾਬਲੇ ਦਾ ਜੇਤੂ

ਇਸ ਦੌਰਾਨ ਮੋਹਾਲੀ ਦੇ ਫੁੱਟਬਾਲ ਗਰਾਉਂਡ ਵਿੱਚ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ । ਸਤੰਬਰ ਮਹੀਨੇ ਵਿੱਚ ਸ਼ੁਰੂ ਹੋਏ ਇਸ ਪ੍ਰੋਗਾਰਮ ਨੂੰ ਲੋਕਾਂ ਦਾ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਇਸ ਸ਼ੋਅ ਨੂੰ ਬੜੀ ਹੀ ਰੀਝ ਨਾਲ ਦੇਖਦੇ ਹਨ ।

ਹੋਰ ਵੇਖੋ :ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ

Crowd On #mrpunjab2018
#MrPunjab2018
#PTCpunjabi
#PTCNetwork
#LIVE

ਇਸ ਸ਼ੋਅ ਦਾ ਹਿੱਸਾ ਬਣਨ ਲਈ ਹਜ਼ਾਰਾਂ ਨੌਜਵਾਨਾਂ ਨੇ ਅਡੀਸ਼ਨ ਦਿੱਤਾ ਸੀ ।ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗੜ੍ਹ, ਲੁਧਿਆਣਾ ਅਤੇ ਜਲੰਧਰ ਵਿੱਚ ਅਡੀਸ਼ਨ ਰੱਖੇ ਗਏ ਸਨ ।

Mr Punjab 2018 Grand Finale Live Mr Punjab 2018 Grand Finale Live

ਵਿੰਦੂ ਦਾਰਾ ਸਿੰਘ, ਕਰਤਾਰ ਚੀਮਾ ਅਤੇ ਇੰਦਰਜੀਤ ਨਿੱਕੂ ਵਰਗੇ ਜੱਜਾਂ ਦੀ ਹਰ ਤਰ੍ਹਾਂ ਦੀ ਕਸੋਟੀ 'ਤੇ ਖਰੇ ਉਤਰਕੇ ੧੦ ਗੱਭਰੂ ਇਸ ਸ਼ੋਅ ਦੇ ਫਾਈਨਲ ਰਾਉਂਡ ਵਿੱਚ ਪਹੁੰਚੇ ਹਨ। ਅੱਜ ਕਿਸ ਦੇ ਸਿਰ 'ਤੇ ਮਿਸਟਰ ਪੰਜਾਬ ੨੦੧੮ ਦਾ ਤਾਜ਼ ਸੱਜਦਾ ਹੈ ਕੁਝ ਹੀ ਸਮੇਂ 'ਚ ਇਸਦਾ ਫੈਸਲਾ ਹੋ ਜਾਵੇਗਾ

Mr Punjab 2018 Grand Finale Live Mr Punjab 2018 Grand Finale Live

 

Related Post