ਕੋ-ਐਕਟਰ ਜਤਿਨ ਕਨਕਿਆ ਨੂੰ ਯਾਦ ਕਰ ਭਾਵੁਕ ਹੋਏ ਰਾਕੇਸ਼ ਬੇਦੀ, ਕਿਹਾ ਆਖਰੀ ਸਮੇਂ ਉਨ੍ਹਾਂ ਨੂੰ ਵੇਖਣ ਦੀ ਕਿਸੇ ‘ਚ ਨਹੀਂ ਸੀ ਹਿੰਮਤ

By  Rupinder Kaler May 23rd 2020 12:23 PM

ਏਨੀਂ ਦਿਨੀਂ ਟੀਵੀ ਤੇ ਬਹੁਤ ਸਾਰੇ ਪੁਰਾਣੇ ਸੀਰੀਅਲ ਦਿਖਾਈ ਦੇਣ ਲੱਗੇ ਹਨ । ਇਹਨਾਂ ਵਿੱਚੋਂ ਇੱਕ ਹੈ ‘ਸ਼੍ਰੀ ਮਾਨ ਜੀ ਸ਼੍ਰੀਮਤੀ ਜੀ’, ਜਿਸ ਦਾ ਪਹਿਲਾਂ ਪ੍ਰਸਾਰਣ 1994 ਵਿੱਚ ਹੋਇਆ ਸੀ । ਇਸ ਸ਼ੋਅ ਵਿੱਚ ਦਿਲਰੁਬਾ ਦਾ ਕਿਰਦਾਰ ਨਿਭਾਉਣ ਵਾਲੇ ਰਾਕੇਸ਼ ਬੇਦੀ ਨੇ ਕੁਝ ਪੁਰਾਣੀਆਂ ਯਾਦਾਂ ਸ਼ੇਅਰ ਕੀਤੀਆਂ ਹਨ । ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕੋ-ਸਟਾਰ ਕਨਕਿਆ ਨੂੰ ਕੈਂਸਰ ਦੀ ਬਿਮਾਰੀ ਸੀ, ਜਿਸ ਦੀ ਵਜ੍ਹਾ ਕਰਕੇ ਉਹਨਾਂ ਦੀ ਮੌਤ ਹੋ ਗਈ । ਰਾਕੇਸ਼ ਨੇ ਦੱਸਿਆ ਕਿ ‘ਜਤਿਨ ਦੇ ਆਖਰੀ ਸਮੇਂ ਮੈਂ ਉਹਨਾਂ ਨੂੰ ਬਾਂਦਰਾ ਹਸਪਤਾਲ ਵਿੱਚ ਮਿਲਣ ਲਈ ਗਿਆ ਸੀ ।

https://www.instagram.com/p/CAFuYIzJmiQ/

ਮੈਨੂੰ ਯਾਦ ਹੈ ਕਿ ਉਸ ਸਮੇਂ ਉਹਨਾਂ ਨੂੰ ਸਾਹ ਲੈਣ ਵਿੱਚ ਕਾਫੀ ਤਕਲੀਫ ਹੁੰਦੀ ਸੀ ।ਉਹ ਆਈਸੀਯੂ ਵਿੱਚ ਭਰਤੀ ਸਨ । ਜਿਸ ਇਨਸਾਨ ਨੂੰ ਮੈਂ ਹਮੇਸ਼ਾ ਹੱਸਦਾ ਦੇਖਦਾ ਸੀ, ਉਸ ਨੂੰ ਇਸ ਹਾਲਤ ਵਿੱਚ ਮੇਰੇ ਤੋਂ ਦੇਖਿਆ ਨਹੀਂ ਸੀ ਜਾ ਰਿਹਾ’ । ‘ਜਦੋਂ ਮੈਂ ਉਹਨਾਂ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਹੈ ।

https://www.instagram.com/p/BgInOxqlFjc/

ਉਹਨਾਂ ਦੇ ਸਰੀਰ ਦੇ ਸਾਰੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ । ਡਾਕਟਰ ਦੀ ਇਹ ਗੱਲ ਸੁਣ ਕੇ ਮੇਰੇ ਹੰਝੂ ਨਿਕਲ ਗਏ । ਪਰ ਮੈਂ ਜਤਿਨ ਦੇ ਸਾਹਮਣੇ ਆਪਣੇ ਹੰਝੂ ਛੁਪਾ ਲਏ ਸਨ’ । ‘ਉਹਨਾਂ ਦੇ ਕਮਰੇ ਵਿੱਚ ਜਾਂਦੇ ਹੀ ਮੈਂ ਮੁਸਕਰਾਉਣ ਲੱਗਾ ਤੇ ਉਹਨਾਂ ਨੂੰ ਆਖਰੀ ਸਮੇਂ ਹਸਾਉਣ ਦੀ ਕੋਸ਼ਿਸ਼ ਕਰਨ ਲੱਗਾ ।

https://www.instagram.com/p/BgHhUlllxR-/

ਪਰ ਉਹ ਵੀ ਅਦਾਕਾਰ ਸਨ, ਜਾਣਦੇ ਸਨ ਕਿ ਮੈਂ ਨਾਟਕ ਕਰ ਰਿਹਾ ਹਾਂ, ਉਹਨਾਂ ਨੂੰ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਸਾਡੇ ਦੋਹਾਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਮੈਂ ਫਿਰ ਨਿਕਲ ਗਿਆ । ਦੂਜੇ ਦਿਨ ਦੁੱਖ ਭਰੀ ਖ਼ਬਰ ਆ ਗਈ’ ।

https://www.instagram.com/p/BbrLVmEHOAH/

Related Post