ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਦੀ ਹਰ ਫ਼ਿਲਮ ਦਾ ਨਾਂਅ ਸ਼ੁਰੂ ਹੁੰਦਾ ਹੈ ‘K’ ਅੱਖਰ ਦੇ ਨਾਲ, ਇਹ ਹੈ ਅਸਲ ਰਾਜ਼

By  Rupinder Kaler September 6th 2019 05:46 PM -- Updated: September 6th 2019 05:47 PM

ਵੱਡੇ ਡਾਇਰੈਕਟਰ, ਐਕਟਰ, ਨਿਰਮਾਤਾ, ਲੇਖਕ ਤੇ ਸੰਗੀਤਕਾਰ ਰਾਕੇਸ਼ ਰੌਸ਼ਨ ਦਾ ਜਨਮ 6 ਸਤੰਬਰ ਨੂੰ 1949 ਨੂੰ ਮੁੰਬਈ ਵਿੱਚ ਹੋਇਆ ਸੀ । ਏਨੀਆਂ ਖੂਬੀਆਂ ਹੋਣ ਦੇ ਬਾਵਜੂਦ ਉਹ ਇੱਕ ਸਫ਼ਲ ਅਦਾਕਾਰ ਨਹੀਂ ਬਣ ਸਕੇ । ਰਾਕੇਸ਼ ਰੌਸ਼ਨ ਦੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ 1970 ਵਿੱਚ ਆਈ ਫ਼ਿਲਮ ‘ਘਰ ਘਰ ਕੀ ਕਹਾਣੀ’ ਨਾਲ ਕੀਤੀ ਸੀ ।

https://www.instagram.com/p/B2CG45KnRXc/

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਾਕੇਸ਼ ਰੌਸ਼ਨ ਦੀਆਂ ਜ਼ਿਆਦਾਤਰ ਫ਼ਿਲਮਾਂ ਦੇ ਨਾਂਅ ਅੰਗਰੇਜ਼ੀ ਦੇ ‘K’ ਅੱਖਰ ਨਾਲ ਸ਼ੁਰੂ ਹੁੰਦੇ ਹਨ । ਦਰਅਸਲ ਸਾਲ 1982 ਵਿੱਚ ਉਹਨਾਂ ਨੇ ‘ਕਾਮਚੋਰ’ ਫ਼ਿਲਮ ਬਣਾਈ ਸੀ । ਜਿਹੜੀ ਕਿ ਸੁਪਰ ਡੁਪਰ ਹਿੱਟ ਰਹੀ । ਇਸ ਤੋਂ ਬਾਅਦ ਉਹਨਾ ਨੇ 1984 ਵਿੱਚ ਫ਼ਿਲਮ ‘ਜਾਗ ਉੱਠ ਇਨਸਾਨ’ ਬਣਾਈ । ਜਿਹੜੀ ਕਿ ਬਾਕਸ ਆਫ਼ਿਸ ਤੇ ਫਲਾਪ ਹੋ ਗਈ ।

ਇਸ ਤੋਂ ਬਾਅਦ 1986 ਵਿੱਚ ਰਾਕੇਸ਼ ਨੇ ‘ਭਗਵਾਨ ਦਾਦਾ’ ਬਣਾਈ ਸੀ । ਇਹ ਫ਼ਿਲਮ ਰਾਕੇਸ਼ ਦੇ ਸਹੁਰੇ ਓਮ ਪ੍ਰਕਾਸ਼ ਦੇ ਡਾਇਰੈਕਸ਼ਨ ਹੇਠ ਬਣੀ ਸੀ । ਜਦੋਂ ਇਹ ਫ਼ਿਲਮ ਸਾਹਮਣੇ ਆਈ ਤਾਂ ਰਾਕੇਸ਼ ਰੌਸ਼ਨ ਦੇ ਪ੍ਰਸ਼ੰਸਕਾਂ ਨੇ ਕਿਹਾ ਕਿ ਉਹ ਇਸ ਫ਼ਿਲਮ ਦਾ ਨਾਂ ‘K’ ਅੱਖਰ ਤੇ ਰੱਖਣ ।ਪਰ ਰਾਕੇਸ਼ ਰੌਸ਼ਨ ਨੇ ਇਹ ਸਲਾਹ ਨਹੀਂ ਮੰਨੀ ਤੇ ਇਹ ਫ਼ਿਲਮ ਵੀ ਬਾਕਸ ਆਫ਼ਿਸ ਤੇ ਫਲਾਪ ਹੋ ਗਈ ।

ਇਸ ਤੋਂ ਬਾਅਦ ਰਾਕੇਸ਼ ਰੌਸ਼ਨ ਨੇ ਲੋਕਾਂ ਦੀ ਸਲਾਹ ਤੇ ਧਿਆਨ ਦਿੱਤਾ ਦੇ ਉਹਨਾਂ ਨੇ ਫ਼ਿਲਮ ਖੁਦਗਰਜ਼ ਬਣਾਈ । ਇਸ ਫ਼ਿਲਮ ਦਾ ਨਾਂਅ ‘K’ ਅੱਖਰ ਨਾਲ ਸ਼ੁਰੂ ਹੁੰਦਾ ਸੀ । ਇਹ ਫ਼ਿਲਮ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਰਾਕੇਸ਼ ਰੌਸਨ ਨੇ ਜਿਹੜੀ ਵੀ ਫ਼ਿਲਮ ਬਣਾਈ ਉਸ ਦੇ ਨਾਂਅ ਦੀ ਸ਼ੁਰੂਆਤ ‘K’ ਨਾਲ ਹੁੰਦੀ ਹੈ ।

Related Post