ਰਾਖੀ ਸਾਵੰਤ ਨੂੰ ਹੁਣ ਇਸ ਚੀਜ਼ ਦਾ ਸਤਾਉਣ ਲੱਗਾ ਡਰ, ਵੀਡੀਓ ਸ਼ੇਅਰ ਕਰਕੇ ਕੀਤਾ ਵੱਡਾ ਖੁਲਾਸਾ

By  Rupinder Kaler March 5th 2020 05:27 PM

ਕੋਰੋਨਾ ਵਾਇਰਸ ਦਾ ਅਸਰ ਫ਼ਿਲਮ ਇੰਡਸਟਰੀ ’ਤੇ ਵੀ ਦਿਖਾਈ ਦੇਣ ਲੱਗਾ ਹੈ । ਰਾਖੀ ਸਾਵੰਤ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਹੜਾ ਕਿ ਖੂਬ ਵਾਇਰਲ ਹੋ ਰਿਹਾ ਹੈ । ਰਾਖੀ ਸਾਵੰਤ ਨੇ ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀ ਰਾਇ ਰੱਖੀ ਹੈ । ਵੀਡੀਓ ਵਿੱਚ ਇਸ ਵਾਇਰਸ ਦਾ ਖੌਫ ਸਾਫ਼ ਦੇਖਿਆ ਜਾ ਸਕਦਾ ਹੈ । ਇਸ ਦੇ ਨਾਲ ਹੀ ਰਾਖੀ ਨੇ ਹੋਲੀ ਨਾ ਖੇਡਣ ਦੀ ਸਲਾਹ ਦਿੱਤੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਰੰਗ ਤੇ ਪਿਚਕਾਰੀਆਂ ਦੁਕਾਨਾਂ ਤੇ ਵਿੱਕ ਰਹੀਆਂ ਹਨ ਉਹ ਚਾਈਨਾ ਤੋਂ ਆਈਆਂ ਹਨ ।

https://www.instagram.com/p/B73fBjrBt3X/

ਰਾਖੀ ਨੇ ਕਿਹਾ ਕਿ ਅਸੀਂ ਇਹ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਜਿਸ ਸਮਂੇ ਰੰਗ ਤੇ ਪਿਚਕਾਰੀਆਂ ਚੀਨ ਵਿੱਚ ਬਣਾਈਆਂ ਜਾ ਰਹੀਆਂ ਸਨ, ਉਸ ਸਮੇਂ ਉੱਥੇ ਕੋਰੋਨਾ ਵਾਇਰਸ ਹੈ ਸੀ ਜਾਂ ਨਹੀਂ ।

https://www.instagram.com/p/B7sP4VTHB2O/

ਤੁਹਾਨੂੰ ਦੱਸ ਦਿੰਦੇ ਹਾ ਕਿ ਰਾਖੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਉਹ ਚੱਲ ਰਹੇ ਮੁੱਦਿਆਂ ਤੇ ਆਪਣੀ ਰਾਇ ਰੱਖਦੀ ਹੈ ।ਕੋਰੋਨਾ ਵਾਇਰਸ ਤੇ ਉਸ ਵੱਲੋਂ ਸ਼ੇਅਰ ਕੀਤੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਲੋਕ ਇਸ ਤੇ ਕਮੈਂਟ ਵੀ ਕਰ ਰਹੇ ਹਨ ।

https://www.instagram.com/p/B9OuM3sHnKL/

Related Post