ਰਾਖੀ ਸਾਵੰਤ ਨੇ ਵੀਡੀਓ ਸ਼ੇਅਰ ਕਰਕੇ ਸ਼ਹਿਨਾਜ਼ ਗਿੱਲ ’ਤੇ ਲਗਾਇਆ ਗੰਭੀਰ ਇਲਜ਼ਾਮ

By  Rupinder Kaler February 19th 2020 03:28 PM

ਇੱਕ ਰਿਆਲਟੀ ਸ਼ੋਅ ਵਿੱਚੋਂ ਬਾਹਰ ਆਉਣ ਤੋਂ ਬਾਅਦ ਸ਼ਹਿਨਾਜ ਗਿੱਲ ਇੱਕ ਹੋਰ ਰਿਆਲਟੀ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ ।ਜਿਸ ਤਰ੍ਹਾਂ ਦੇ ਸ਼ੋਅ ਵਿੱਚ ਸ਼ਹਿਨਾਜ਼ ਕੰਮ ਕਰਨ ਜਾ ਰਹੀ ਹੈ ਉਸ ਤੋਂ ਪਹਿਲਾਂ ਰਾਖੀ ਸਾਵੰਤ ਵੀ ਇਸੇ ਤਰ੍ਹਾਂ ਦੇ ਸ਼ੋਅ ਵਿੱਚ ਕੰਮ ਕਰ ਚੁੱਕੀ ਹੈ ।ਰਾਖੀ ਸਾਵੰਤ ਤੋਂ ਬਾਅਦ ਰਾਹੁਲ ਮਹਾਜਨ, ਰਤਨ ਰਾਜਪੂਤ ਦਾ ਸਵਯੰਵਰ ਹੋਇਆ ਸੀ।

https://www.instagram.com/p/B7qAX6IhbUE/

ਇਸ ਸਭ ਨੂੰ ਦੇਖਦੇ ਹੋਏ ਰਾਖੀ ਸਾਵੰਤ ਨੇ ਇੱਕ ਵੀਡੀਓ ਸ਼ੇਅਰ ਕਰ ਸ਼ਹਿਨਾਜ ਗਿੱਲ ਉੱਤੇ ਉਨ੍ਹਾਂ ਨੂੰ ਕਾਪੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ। ਰਾਖੀ ਸਾਵੰਤ ਆਪਣੇ ਵੀਡੀਓ ਵਿੱਚ ਕਹਿ ਰਹੀ ਹੈ – ਓਏ ਸ਼ਹਿਨਾਜ ਦਾ ਸਵਯੰਵਰ ਹੋ ਰਿਹਾ ਹੈ। ਇਹ ਲੋਕ ਮੈਨੂੰ ਹੀ ਕਿਉਂ ਕਾਪੀ ਕਰਦੇ ਹਨ ਯਾਰ ? ਮੈਨੂੰ ਪੁੱਛੇ ਬਿਨਾਂ ਸਵਯੰਵਰ ਹੋ ਰਿਹਾ ਹੈ।

https://www.instagram.com/p/B8VkQizn3Yu/

ਇਹ ਨਾਇੰਸਾਫੀ ਹੈ। ਇਸ ਤੋਂ ਬਾਅਦ ਰਾਖੀ ਸਾਵੰਤ ਨੇ ਸ਼ਹਿਨਾਜ ਗਿੱਲ ਦੀ ਤਾਰੀਫ ਵੀ ਕੀਤੀ। ਰਾਖੀ ਨੇ ਕਿਹਾ – ਸ਼ਹਿਨਾਜ ਗਿੱਲ ਇੱਕ ਬਹੁਤ ਚੰਗੀ ਕੁੜੀ ਹੈ। ਮਾਸੂਮ ਹੈ ਅਤੇ ਕਿਊਟ ਹੈ। ਜਦੋਂ ਮੈਂ ਸ਼ੁਰੁਆਤ ਵਿੱਚ ਇੰਡਸਟਰੀ ਵਿੱਚ ਆਈ ਸੀ ਤਾਂ ਮੈਂ ਵੀ ਅਜਿਹੀ ਹੀ ਸੀ। ਮੈਂ ਚਲਾਕ ਬਾਅਦ ਵਿੱਚ ਬਣੀ। ਸਾਡੀ ਫਿਲਮ ਇੰਡਸਟਰੀ ਵਿੱਚ ਕੋਈ ਪਾਗਲ ਵੀ ਆਵੇਗਾ ਤਾਂ ਠੀਕ ਹੋ ਜਾਂਦਾ ਹੈ। ਸਨਾ ਨੂੰ ਆਲ ਦਿ ਬੈਸਟ।

https://www.instagram.com/p/B8troXZnexC/

Related Post